ਟੀ ਬੋਲ ਪਈ : ਦਲਿਤ ਪਹਿਚਾਣ, ਨਾਇਕਤੱਵ ਤੇ ਮੁਕਤੀ ਦੀ ਤਲਾਸ਼ ਦਾ ਬਿਰਤਾਂਤ
ਮਨਮੋਹਨ
ਬਲਬੀਰ ਮਾਧੋਪੁਰੀ ਪੰਜਾਬੀ ਸਾਹਿਤ ਜਗਤ ‘ਚ ਦਲਿਤ ਸਾਹਿਤ ਦਾ ਪ੍ਰਮਾਣਿਕ ਹਸਤਾਖਰ ਹੈ। ਉਸਦੀ ਸਵੈਜੀਵਨੀ ‘ਛਾਂਗਿਆ ਰੁੱਖ’ ਨੂੰ ਪੰਜਾਬੀ ਸਾਹਿਤ ਜਗਤ ‘ਚ ਵੱਡਾ ਹੁੰਗਾਰਾ ਮਿਲਿਆ। ਇਸਦਾ ਅਨੁਵਾਦ ਅੰਗਰੇਜ਼ੀ, ਰੂਸੀ, ਉਰਦੂ\ਸ਼ਾਹਮੁਖੀ ਅਤੇ ਹਿੰਦੀ ਭਾਸ਼ਾਵਾਂ ‘ਚ ਹੋਇਆ। ‘ਛਾਂਗਿਆ ਰੁੱਖ’ ਦੇ ਪੰਜਾਬੀ ‘ਚ ਹੁਣ ਤੱਕ ਪੰਦਰਾਂ ਸੰਸਕਰਣ ਛੱਪ ਚੁੱਕੇ ਹਨ। ਉਸਦੇ ਦੋ ਕਾਵਿ ਸੰਗ੍ਰਹਿ ‘ਮਾਰੂਥਲ ਦਾ ਬਿਰਖ’ ਅਤੇ ‘ਭਖਦਾ ਪਤਾਲ’ ਨੇ ਪੰਜਾਬੀ ਕਵਿਤਾ ਜਗਤ ‘ਚ ਭਰਵੀਂ ਹਾਜ਼ਰੀ ਲਵਾਈ। ਉਸਤੋਂ ਬਾਅਦ ‘ਮੇਰੀ ਚੋਣਵੀਂ ਕਵਿਤਾ’ ਵੱਡਮੁੱਲੀ ਕਾਵਿ ਪੁਸਤਕ ਹੈ। ਉਸਦੀਆਂ ਵਾਰਤਕ ਦੀਆਂ ਪੁਸਤਕਾਂ ‘ਚ ‘ਦਿੱਲੀ ਇਕ ਵਿਰਾਸਤ’ [ਇਤਿਹਾਸਕ ਯਾਦਗਾਰਾਂ], ‘ਸਮੁੰਦਰ ਦੇ ਸੰਗ ਸੰਗ’ [ਸਫ਼ਰਨਾਮਾ], ‘ਦਿੱਲੀ ਦੇ ਇਤਿਹਾਸਕ ਗੁਰਦੁਆਰੇ’, ‘ਸਾਹਿਤਕ ਮੁਲਾਕਾਤਾਂ’, ‘ਆਦਿ ਧਰਮ ਦੇ ਬਾਨੀ ਬਾਬਾ ਮੰਗੂ ਰਾਮ’, ਅਤੇ ‘ਮੇਰੀ ਪੱਤਰਕਾਰੀ’ ਨੇ ਪੰਜਾਬੀ ਵਾਰਤਕ ‘ਚ ਨਿੱਗਰ ਵਾਧਾ ਕੀਤਾ। ਇਸਤੋਂ ਇਲਾਵਾ ਬਲਬੀਰ ਨੇ 36 ਪੁਸਤਕਾਂ ਦਾ ਅਨੁਵਾਦ ਅਤੇ ਲਗ ਪੱਗ 42 ਪੁਸਤਕਾਂ ਦਾ ਸੰਪਾਦਨ ਵੀ ਕੀਤਾ।
ਬਲਬੀਰ ਮਾਧੋਪੁਰੀ ਨਾਵਲ ਦੇ ਆਰੰਭ ‘ਚ ਲਿਖੀ ਭੂਮਿਕਾ ‘ਮਿੱਟੀ ਬੋਲ ਪਈ ਤੋਂ ਪਹਿਲਾਂ’ ‘ਚ ਲਿਖਦਾ ਹੈ; ‘ਮਿੱਟੀ ਬੋਲ ਪਈ’ ਦਾ ਖਰੜਾ ਮੇਰੇ ਲਾਪਤਾ ਪਿਤਾ ਪਾਤਰ ਵਾਂਗ ਕਿਧਰੇ ਗੁੰਮ ਗੁਆਚ ਗਿਆ ਸੀ। ਦਰਅਸਲ, ਕਈ ਸਾਲਾਂ ਮਗਰੋਂ ਪਿਛਲੇ ਦਿਨੀਂ ਆਪਣੇ ਬਾਬੇ ਦੀਆਂ ਕਾਪੀਆਂ, ਕਿਤਾਬਾਂ ਤੇ ਕਾਗਜ਼ਾਂ ਨੂੰ ਫਰੋਲਦਿਆਂ ਇਹ ਮੈਨੂੰ ਲੱਭ ਗਿਆ। ਜਦੋਂ ਬਾਬੇ ਦੇ ਰੋਜ਼ਨਾਮਚੇ ‘ਚ ਮੈਂ ਪੜ੍ਹਿਆ, ‘ਜੋ ਭੁਲਾਉਣ ‘ਤੇ ਵੀ ਨਹੀਂ ਭੁੱਲਦਾ ਮੈਂ ਉਹੀ ਰੋਜ਼ਨਾਮਚੇ ‘ਚ ਲਿਖਦਾ ਹਾਂ।…ਬੀਤੇ ਵਕਤ ਦੀਆਂ ਬਹੁਤੇ ਲੋਕਾਂ ਉੱਤੇ ਗ਼ੈਰ-ਇਨਸਾਨੀ ਬੰਦਸ਼ਾਂ ਵਾਲੇ ਜ਼ਮਾਨੇ ਨੂੰ ਹੋਰ ਅੱਗੇ ਢੋਣ ਤੋਂ ਨਾਬਰੀ ਜ਼ਰੂਰੀ ਹੈ। ਧਰਮ-ਕਰਮ ਦੇ ਬਹਾਨੇ ਧਰਤੀ-ਜਾਇਆਂ ਦੀ ਜਿੰਦ ਜਦੋਂ ਤੋਂ ਸੂਲੀ ਟੰਗੀ ਹੋਈ ਹੈ, ਉਦੋਂ ਤੋਂ ਉਨ੍ਹਾਂ ਅੰਦਰ ਆਪਣੀ ਮੁਕਤੀ ਲਈ ਜੋਸ਼ੀਲੀ ਸੂਝ-ਸਿਆਣਪ ਮੀਲਾਂ ਦੀ ਰਫ਼ਤਾਰ ਨਾਲ ਲਹੂ ‘ਚ ਗੇੜੇ ਕੱਢਦੀ ਹੈ।…ਭਾਵੇਂ ਜ਼ਿੰਦਗੀ ਵਾਂਗ ਡੰਡੀਆਂ, ਪਗਡੰਡੀਆਂ ਵਿੰਗੀਆਂ-ਟੇਢੀਆਂ ਹਨ ਪਰ ਜਦੋਂ ਬਹੁਤੇ ਲੋਕ ਉਨ੍ਹਾਂ ‘ਤੇ ਲਗਾਤਾਰ ਤੁਰਦੇ ਹਨ ਤਾਂ ਉਹ ਵੱਡਾ ਰਾਹ ਬਣ ਜਾਂਦਾ ਹੈ…ਇੰਨੇ ਸਾਲ ਬੀਤ ਜਾਣ ਮਗਰੋਂ ਵੀ ਮੈਨੂੰ ਆਪਣੇ ਬਾਬੇ ਦੇ ਸਮੇਂ-ਸਮੇਂ ਜ਼ਿਕਰ ਕੀਤੇ ਫ਼ਿਕਰ ਸੁਣਦੇ ਹਨ, ‘ਔਹ ਰੁੱਖਾਂ ‘ਤੇ ਚੜ੍ਹੀ ਆਕਾਸ਼ ਵੇਲ ਉਤਾਰੋ ਜਿਹੜੀ ਉਨ੍ਹਾਂ ਨੂੰ ਦਿਨ ਰਾਤ ਚੂਸੀ ਜਾ ਰਹੀ ਹੈ, ਜਿਹਦੀਆਂ ਜੜ੍ਹਾਂ ਏਸ ਧਰਤੀ ‘ਚ ਨਹੀਂ।…ਮਿੱਟੀ ਬਹੁਤ ਤਾਕਤਵਰ ਹੈ। ਜਦੋਂ ਇਸ ਬੇਜ਼ੁਬਾਨ ਦੇ ਸੀਨੇ ਵਿਚੋਂ ਉੱਗੀ ਫ਼ਸਲ ਲਹਿਰਾਉਂਦੀ ਹੈ ਤਾਂ ਇਉਂ ਲਗਦਾ ਹੈ ਜਿਵੇਂ ਕੁਝ ਕਹਿ ਰਹੀ ਹੈ…ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਮੇਰੇ ਬਾਬੇ ਵਰਗੇ ਧਰਤ-ਪੁੱਤਰ, ਅਣਥੱਕ ਜੋਧਿਆਂ ਦੀ ਸੋਚ ਸਦਕਾ ਹੁਣ ‘ਮਿੱਟੀ ਬੋਲ ਪਈ ਹੈ…ਸੱਚ ਦੱਸ ਦਿਆਂ ਕਿ ਮੇਰਾ ਰੰਗ ਕਣਕ-ਵੰਨਾ ਹੈ ਪਰ ਦਾਦੀ ਬਾਬਾ ਤੇ ਘਰ ਦੇ ਜੀਅ ਮੈਨੂੰ ‘ਗੋਰਾ’ ਸੱਦਦੇ ਸਨ…ਮੈਂ ਆਪਣੇ ਬਾਬੇ ਦੀ ਸੰਗਤ ਮਾਣੀ ਹੈ। ਉਹ ਵੀ ਦਹਾਕਿਆਂ ਤੱਕ।…ਤੇ ਮੈਨੂੰ ਬੜਾ ਚਾਅ ਤੇ ਉਤਸ਼ਾਹ ਹੈ ਕਿ ਤੁਹਾਨੂੰ ਪੜ੍ਹਾਵਾਂ-ਸੁਣਾਵਾਂ ਲੋਕਾਂ ਦੇ ਮਾਣ-ਸਨਮਾਨ ਲਈ ਜੂਝਦੇ ਮਰਜੀਵੜਿਆਂ ਦੇ ਸੰਘਰਸ਼ ਦੀ ਦਾਸਤਾਨ। ਉਹ, ਜਿਹੜੇ ਆਪਣੇ ਸਮਿਆਂ ਦੇ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸੁਹਿਰਦ, ਸੂਝਵਾਨ ਤੇ ਗਿਆਨਵਾਨ ਇਨਸਾਨ ਹੋ ਗੁਜ਼ਰੇ ਤੇ ਲੋਕ-ਮਨਾਂ ‘ਚ ਵਸ ਗਏ’।
‘ਮਿੱਟੀ ਬੋਲ ਪਈ’ ਨਾਵਲ ਦਾ ਬਿਰਤਾਂਤ ਦੋ ਪੀੜ੍ਹੀਆਂ ਦਾ ਆਪਸੀ ਸੰਵਾਦ ਹੈ ਜੋ ਬਾਬੇ ਤੇ ਪੋਤੇ ਜਿਸਦਾ ਨਾਮ ਗੋਰਾ ਹੈ, ਦਰਮਿਆਨ ਵਾਪਰਦਾ ਹੈ। ਇਸ ਬਿਰਤਾਂਤ ਦਾ ਗਾਲਪਨਿਕ ਕਾਲ 1926 ‘ਚ ਜਦੋਂ ਪੰਜਾਬ ‘ਚ ਆਦਿ ਧਰਮ ਲਹਿਰ ਆਰੰਭ ਹੋਈ ਤੇ ਉਸਤੋਂ ਕੁਝ ਕੁ ਬਾਅਦ ਦੇ ਵਰ੍ਹਿਆਂ ਦਾ ਸਮਾਂ ਹੈ। ਪੂਰੇ ਬਿਰਤਾਂਤ ਦਾ ਸਥਾਨ ਵੀ ਪੰਜਾਬ ਦਾ ਦੁਆਬਾ ਖੇਤਰ ਹੈ ਜਿਸ ‘ਚ ਆਦਿ ਧਰਮ ਲਹਿਰ ਦਾ ਪ੍ਰਭਾਵ ਕਾਫ਼ੀ ਵੱਡੇ ਪੱਧਰ ‘ਤੇ ਵਿਆਪਕ ਰਿਹਾ। ਦੁਆਬੇ ‘ਚੋਂ ਵੀ ਹੁਸ਼ਿਆਰਪੁਰ ‘ਚ ਜੈਜੋਂ ਦਾ ਕੰਢੀ ਖੇਤਰ। ਇਕ ਦੋ ਜਗਹ ਮੁਲਤਾਨ ਅਤੇ ਲਾਹੌਰ ਦੇ ਇਲਾਕਿਆਂ ਨਾਲ ਜੁੜੇ ਵਿਵਰਣ ਵੀ ਇਸ ਬਿਰਤਾਂਤ ਦਾ ਹਿੱਸਾ ਬਣਦੇ ਹਨ। ਬਾਬੇ ਪੋਤੇ ਦੇ ਇਸ ਸੰਵਾਦ ‘ਚ ਹੀ ਸਮਕਾਲਿਕ ਸਮਾਜ, ਸੱਭਿਆਚਾਰ, ਰਾਜਨੀਤੀ, ਆਰਥਿਕਤਾ ਨਾਲ ਜੁੜੇ ਵਿਭਿੰਨ ਪਾਸਾਰਾਂ ਦਾ ਵੀ ਬਿਰਤਾਂਤੀਕਰਣ ਹੁੰਦਾ ਹੈ। ਗੋਰੇ ਦਾ ਬਾਪ ਕਿਧਰੇ ਗੁਆਚ ਗਿਆ ਹੈ। ਜੋ ਬੜੀ ਦੇਰ ਤੋਂ ਘਰ ਨਹੀਂ ਪਰਤਿਆ। ਉਸਦਾ ਭਰਾ ਗੱਜਣ ਅਜੇ ਛੋਟਾ ਹੈ। ਦਾਦੀ ਤੇ ਬਾਬਾ ਪਿਆਰੋ ਦੀ ਗੋਰੇ ਦੇ ਚਾਚੇ ਨਾਲ ਚਾਦਰ ਪੁਆਉਣਾ ਚਾਹੁੰਦੇ ਹਨ। ਗੋਰੇ ਦੇ ਨਾਨਕੇ ਵੀ ਇਸ ਲਈ ਮੰਨ ਗਏ ਹਨ। ਬਾਬੇ ਨਾਲ ਗੋਰਾ ਜੇਜੋਂ ਵਿਖੇ ਉਸਦੀ ਜੁੱਤੀਆਂ ਦੀ ਦੁਕਾਨ ‘ਤੇ ਆਉਂਦਾ ਜਾਂਦਾ ਰਹਿੰਦਾ ਹੈ। ਗੋਰੇ ਦੀ ਓਥੇ ਫਾਤਿਮਾ ਨਾਮ ਦੀ ਜਿਸਮ ਫ਼ਰੋਸ਼ ਨਾਲ ਸਹਿਜ ਮੋਹ ਵਿਕਸਤ ਹੋ ਜਾਂਦਾ ਹੈ। ਗੋਰਾ ਤੇ ਬਾਬਾ ਗੁਆਚੇ ਜੀਅ ਨੂੰ ਲੱਭਣ ਮੁਲਤਾਨ ਵੀ ਜਾਂਦੇ ਹਨ। ਅੰਤ ਜਦੋਂ ਗੋਰੇ ਦਾ ਪਿਓ ਲੱਭ ਜਾਂਦੈ ਤਾਂ ‘ਮਿੱਟੀ ਬੋਲ ਪਈ’ ਦਾ ਬਿਰਤਾਂਤ ਆਪਣੇ ਕਲਾਈਮੈਕਸ ਨੂੰ ਅਪੜਦਾ ਹੈ। ਦੇਸ਼ ਵੰਡ ਦੀਆਂ ਕਨਸੋਆਂ ਕਾਰਣ ਫਾਤਿਮਾ ਤੇ ਉਸਦੀ ਸਾਥਣ ਰੁਕੱਈਆ ਗੋਰੇ ਹੁਣਾਂ ਕੋਲ ਹੀ ਨਿਰਲੇਪ ਤੇ ਨਿਰਮਲ ਬਣ ਰੁਕ ਜਾਂਦੀਆਂ ਹਨ। ‘ਮਿੱਟੀ ਬੋਲ ਪਈ’ ਦਾ ਅੰਤਲੇ ਪੜਾਅ ਦਾ ਇਹ ਮਹੱਤਵਪੂਰਣ ਸੰਵਾਦ ਹੀ ਇਸ ਬਿਰਤਾਂਤ ਦਾ ਨਿਚੋੜ ਹੋ ਨਿਬੜਦਾ ਹੈ; ‘ਮੰਗੂ ਰਾਮ ਐਮ ਐਲ ਏ ਨੇ ਆਪਣੀ ਛੋਟੀ ਜਿਹੀ ਤਕਰੀਰ ਵਿਚ ਵੱਡੀ ਗੱਲ ਆਖ ਛੱਡੀ ਏ। ਮੇਰੇ ਦਿਲ ਦਿਮਾਗ ਦੇ ਦਰਵਾਜ਼ੇ ਖੋਲ੍ਹ ਦਿੱਤੇ ਜੇ ਕਿ ਅਛੂਤ, ਸ਼ੂਦਰ, ਕਬਾਇਲੀ, ਈਸਾਈ ਤੇ ਮੁਸਲਮਾਨ ਬਣੇ ਲੋਕ ਹਿੰਦੋਸਤਾਨ ਦੇ ਅਸਲੀ ਬਾਸ਼ਿੰਦੇ ਜੇ। ਸਾਡੇ ਰੰਗ-ਅੰਗ, ਜੱਦੀ-ਪੁਸ਼ਤੀ ਪੇਸ਼ੇ ਇਕ ਜੈਸੇ ਜੇ। ਜਾਤਪਾਤ, ਛੂਆਛਾਤ ਤੇ ਊਚ-ਨੀਚ ਦਾ ਫੈਲਾਅ ਕਰਨ ਵਾਲੇ ਸਾਡੇ ‘ਚੋਂ ਨਹੀਂ’।
ਇੰਝ ਕਹਿ ਸਕਦੇ ਹਾਂ ਕਿ ‘ਮਿੱਟੀ ਬੋਲ ਪਈ’ ‘ਚ ਬਾਬਾ ਆਪਣੇ ਪੋਤੇ ਨੂੰ ਜੀਵਨ, ਸਮਾਜ ਅਤੇ ਰਾਜਨੀਤੀ ਦੀ ਸਹਿਜ ਸੂਝ ਰਾਹੀਂ ਇਕ ਤਰ੍ਹਾਂ ਨਾਲ ਗਿਆਨ ਦੀ ਦੀਖਿਆ ਦਿੰਦਾ ਹੈ। ਇਸ ਦੀਖਿਅਤ ਗਿਆਨ ਦੇ ਬਿਰਤਾਂਤੀਕਰਣ ਰਾਹੀਂ ਬਲਬੀਰ ਦਲਿਤ ਨਾਇਕਤੱਵ ਤੇ ਪਹਿਚਾਣ ਰਾਹੀਂ ਮੁਕਤੀ ਦੀ ਤਲਾਸ਼ ਇਤਿਹਾਸ ‘ਚ ਪਏ ਦੂਜੇ [ੌਟਹੲਰ] ਦਲਿਤ ਵਿਕਲਪਾਂ ‘ਚੋਂ ਕਰਦਾ ਹੈ ਜੋ ਜਾਂ ਤਾਂ ਅਣਗੌਲੇ ਰਹਿ ਗਏ ਜਾਂ ਇਤਿਹਾਸ ‘ਚੋਂ ਵਿਸਾਰ ਦਿੱਤੇ ਗਏ। ਇਨ੍ਹਾਂ ਦਲਿਤ ਵਿਕਲਪਾਂ ਦਾ ਚਰਚਾ ‘ਮਿੱਟੀ ਬੋਲ ਪਈ’ ਦੇ ਬਿਰਤਾਂਤਕ ਮੋਟਿਫ਼ਾਂ ਦੇ ਵਿਸ਼ਲੇਸ਼ਣ ਕਰਦਿਆਂ ਅੱਗੇ ਕੀਤਾ ਜਾਵੇਗਾ।
‘ਮਿੱਟੀ ਬੋਲ ਪਈ’ ਦਾ ਬਿਰਤਾਂਤ ਬਲਬੀਰ ਮਾਧੋਪੁਰੀ ਦੇ ਜੀਵਨ ਦੇ ਪ੍ਰਮਾਣਿਕ ਅਨੁਭਵ ‘ਤੇ ਆਧਾਰਿਤ ਹੈ। ਉਸਦਾ ਦਲਿਤ ਅਨੁਭਵ, ਚੇਤਨਾ, ਚਿੰਤਨ ਅਤੇ ਚਿੰਤਾ ਇਸ ਲਈ ਪ੍ਰਮਾਣਿਕ ਹੈ ਕਿ ਉਹ ਸਹਿਨੂਭਤੀ [ਸ਼ੲਲਡ ੲਣਪੲਰਇਨਚੲਦ] ਦਾ ਹੈ ਕਿਉਂਕਿ ਉਹ ਆਪ ਦਲਿਤ ਵਰਗ ‘ਚੋਂ ਹੈ। ਜੇ ਕੋਈ ਗ਼ੈਰ ਦਲਿਤ ਲਿਖਦਾ ਤਾਂ ਇਹ ਅਨੁਭਵ ਸਹਾਨੂਭੂਤੀ ਵਾਲਾ [ਓਮਪੳਟਹਚਿੳਲ] ਹੁੰਦਾ। ਦਲਿਤ ਸਾਹਿਤ ਸ਼ਾਸਤਰ ਉਸਾਰਣ ਵਾਲੇ ਕਈ ਦਲਿਤ ਵਿਦਵਾਨਾਂ ਦਾ ਵਿਚਾਰ ਹੈ ਕਿ ਦਲਿਤ ਲੇਖਕ ਅਤੇ ਗ਼ੈਰ ਦਲਿਤ ਲੇਖਕ ਦੇ ਅਨੁਭਵ ‘ਚ ਅੰਤਰ ਹੁੰਦਾ ਹੈ। ਪਰ ਪ੍ਰੋ. ਐਜਾਜ਼ ਅਹਿਮਦ ਹਿੰਦੀ ਦੀ ‘ਕਥਨ’ ਪਤ੍ਰਿਕਾ ‘ਚ ਛਪੇ ਲੇਖ ‘ਸਿਰਜਣਸ਼ੀਲਤਾ ਹਮੇਸ਼ਾ ਸਮਾਜਿਕ ਹੁੰਦੀ ਹੈ ਲਿਖਦਾ ਹੈ ਕਿ ਕੁਝ ਲੋਕ ਸਿਰਜਣਸ਼ੀਲਤਾ ਦੇ ਸੰਦਰਭ ‘ਚ ਵਰਣ ਜਾਂ ਜਾਤੀ ਦੇ ਵਿਸ਼ਿਸ਼ਟ ਅਨੁਭਵ ਦਾ ਸਵਾਲ ਉਠਾਉਂਦੇ ਹਨ। ਮਸਲਨ, ਨਾਰੀਵਾਦੀ ਜਾਂ ਦਲਿਤਵਾਦੀ ਲੋਕਾਂ ‘ਚ ਕੁਝ ਲੇਖਕ ਇਹ ਕਹਿੰਦੇ ਨੇ ਕਿ ਔਰਤ ਹੀ ਔਰਤ ਬਾਰੇ ਪ੍ਰਮਾਣਿਕ ਲੇਖਣ ਕਰ ਸਕਦੀ ਹੈ, ਜਾਂ ਦਲਿਤ ਹੀ ਦਲਿਤ ਬਾਰੇ ਸਹੀ ਢੰਗ ਨਾਲ ਲਿਖ ਸਕਦਾ, ਕਿਉਂਕਿ ਔਰਤ ਜਾਂ ਦਲਿਤ ਹੋਣ ਦਾ ਉਨ੍ਹਾਂ ਦਾ ਜੋ ਅਨੁਭਵ ਹੈ, ਕਿਸੇ ਹੋਰ ਨੂੰ ਨਹੀਂ ਹੋ ਸਕਦੈ। ਇਸ ‘ਤੇ ਮੇਰਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਵੰਡਬੰਦੀ, ਘੱਟੋ ਘਟ ਸਾਹਿਤ ‘ਚ ਬਿਲਕੁਲ ਗ਼ਲਤ ਹੈ’।
ਪਿਛਲੇ ਕੁਝ ਦਹਾਕਿਆਂ ਤੋਂ ‘ਦਲਿਤ’ ਚੇਤਨਾ, ਚਿੰਤਨ ਤੇ ਹੋਂਦ ਨਾਲ ਜੁੜੇ ਪ੍ਰਸ਼ਨਾਂ ਨੇ ਭਾਰਤੀ ਸਮਾਜ, ਸਿਆਸਤ ਤੇ ਸਾਹਿਤ ਵਿਚ ਗੰਭੀਰ ਸਵਾਲ ਪੈਦਾ ਕੀਤਾ ਹੈ। ਇਸ ਨਾਲ ਕਈ ਸਰੋਕਾਰ ਉਭਰੇ ਹਨ। ਇਨ੍ਹਾਂ ਨੇ ਹਰ ਸੰਵੇਦਨਸ਼ੀਲ ਬੁੱਧੀਜੀਵੀ ਤੇ ਚਿੰਤਕ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਬਹਿਸਾਂ ਵਿਚ ‘ਦਲਿਤ ਦ੍ਰਿਸ਼ਟੀ’, ‘ਦਲਿਤ ਚੇਤਨਾ’, ਤੇ ‘ਦਲਿਤ ਸਾਹਿਤ’ ਜਿਹੇ ਸ਼ਬਦ ਚਰਚਾ ’ਚ ਹਨ। ਇਹ ‘ਦਲਿਤ’ ਕੌਣ ਹੈ ? ਇਸ ਦੀ ਹੋਂਦ ਕੀ ਹੈ ? ਇਸ ਦਾ ਪ੍ਰਸੰਗ ਤੇ ਪਰਿਭਾਸ਼ਾ ਕੀ ਹੋ ਸਕਦੀ ਹੈ ? ਅਤੇ ਇਹ ਵਰਤਮਾਨ ਸਥਿਤੀਆਂ ਵਿਚ ਕਿਵੇਂ ਪ੍ਰਸੰਗਿਕ ਤੇ ਮਹੱਤਵਪੂਰਨ ਹੈ ? ਇਹ ਸਾਰੇ ਨੁਕਤੇ ਗੰਭੀਰ ਵਿਚਾਰ ਦੀ ਮੰਗ ਕਰਦੇ ਹਨ।
‘ਦਲਿਤ’ ਸੰਕਲਪ ਦੀਆਂ ਕਈ ਪਰਿਭਾਸ਼ਾਵਾਂ ਮਿਲਦੀਆਂ ਹਨ। ਇਸ ਦਾ ਕਾਰਣ ਇਸ ਦੀ ਅੰਤਰ ਅਨੁਸ਼ਾਸਨੀ, ਬਹੁਪਰਤੀ ਹੋਂਦ ਤੇ ਜਟਿਲਤਾ ਹੈ। ‘ਦਲਿਤ’ ਸ਼ਬਦ ਦੀ ਭਾਸ਼ਾਗਤ ਵਿਉਤਪਤੀ ਤੋਂ ਲੈ ਕੇ ਇਸਦਾ ਸੰਬੰਧ ਇਕੋ ਵੇਲੇ ਇਤਿਹਾਸ, ਧਰਮ, ਆਰਥਿਕਤਾ, ਨਸਲ ਵਿਗਿਆਨ, ਮਨੋਵਿਗਿਆਨ, ਸਮਾਜਵਿਗਿਆਨ ਅਤੇ ਮਾਨਵ ਵਿਗਿਆਨ ਨਾਲ ਹੋਣ ਕਾਰਣ ਇਸ ਦੀ ਕੋਈ ਇੱਕੋ ਇਕ ਤੇ ਸਰਬ ਪ੍ਰਵਾਣਿਤ ਪਰਿਭਾਸ਼ਾ ਸਥਾਪਿਤ ਕਰਨਾ ਮੁਸ਼ਕਿਲ ਕਾਰਜ ਹੈ।
‘ਦਲਿਤ’ ਦਾ ਮਸਲਾ ਭਾਰਤੀ ਸਮਾਜਿਕ ਬਣਤਰ ਵਿਚ ਜਾਤ-ਪਾਤ ਨਾਲ ਜੁੜਿਆ ਹੋਇਆ ਹੈ। ਭਾਵੇਂ ਕੁਝ ਸਮਾਜ ਸ਼ਾਸਤਰੀ ਚਿੰਤਨ ਜਿਹੜਾ ਆਰਥਿਕ ਮੁਕਤੀ ਵਿਚ ਵਿਸ਼ਵਾਸ ਕਰਦਾ ਹੈ, ਉਹ ਆਰਥਿਕ ਤੌਰ ’ਤੇ ਵੰਚਿਤ, ਵਿਹੂਣੇ ਅਤੇ ਦਰੜੇ ਹੋਏ ਵਰਗ ਨੂੰ ‘ਦਲਿਤ’ ਨਾਲ ਜੋੜ ਕੇ ਜਾਤੀ ਵਰਤਾਰੇ ਨੂੰ ਜੇ ਅਣਗੌਲਿਆਂ ਨਹੀਂ ਕਰਦਾ ਤਾਂ ਉਹ ਉਸ ਨੂੰ ਬੁਨਿਆਦੀ ਮਹੱਤਵ ਵੀ ਨਹੀਂ ਦਿੰਦਾ। ਇਹ ਚਿੰਤਨ ਇਕ ਅਜਿਹਾ ਵਿਸ਼ਵਾਸ ਸਿਰਜਦਾ ਹੈ ਕਿ ਆਰਥਿਕ ਵਿਤਕਰਿਆਂ ਦਾ ਅੰਤ ਸਮਾਜ ਵਿਚੋਂ ਸਮਾਜਿਕ ਸਭਿਆਚਾਰਕ ਵਖਰੇਵੇਂ, ਵਿਤਕਰੇ, ਅਨਿਆਂ ਅਤੇ ਅੰਤਰਾਂ ਨੂੰ ਖ਼ਤਮ ਕਰਕੇ ਸਮਰੂਪੀਕਰਣ ਪੈਦਾ ਕਰ ਦੇਵੇਗਾ। ਇਸ ਦੀ ਅਜਿਹੀ ਇਕਹਰੀ ਵਿਆਖਿਆ-ਵਿਧੀ ਨਾਲ ਹੋਰ ਬਹੁਤ ਸਾਰੇ ਸੰਕਟ ਪੈਦਾ ਹੋ ਜਾਣਗੇ। ਸਾਡਾ ਸਮਾਜ ਜਿਹੜਾ ਬਹੁ ਧਰਮੀ, ਬਹੁ ਭਾਸ਼ੀ, ਬਹੁ-ਸਭਿਆਚਾਰੀ ਤੇ ਬਹੁ-ਜਾਤੀਆਂ ਵਾਲਾ ਹੈ। ਇਸ ਅੰਦਰ ਵਿਚਰਦੇ ਮਨੁੱਖ ਦੀ ਪਛਾਣ ਜਟਿਲ ਅਤੇ ਗੁੰਝਲਦਾਰ ਵਰਤਾਰਾ ਹੈ। ਕਿਸੇ ਵੀ ਇਤਿਹਾਸ ਅਤੇ ਸਭਿਆਚਾਰ ਨੂੰ ਇਕਹਿਰੀ ਵਿਆਖਿਆ ਵਿਧੀ ਸੰਕਟਗ੍ਰਸਤ ਹੀ ਨਹੀਂ ਕਰਦੀ ਸਗੋਂ ਪ੍ਰਤਿਕਿਰਿਆਵਾਦੀ ਤਾਕਤਾਂ ਨੂੰ ਅਜਿਹੀ ਸੱਤਾ-ਸਪੇਸ ਵੀ ਦਿੰਦੀ ਹੈ ਜਿਸ ਨਾਲ ਸਮਾਜਕ ਸੰਬੰਧ ਹੀ ਦੂਸ਼ਿਤ ਨਹੀਂ ਹੁੰਦੇ ਸਗੋਂ ਭਵਿੱਖ ਲਈ ਵੀ ਭਿਆਨਕ ਖ਼ਤਰਿਆਂ ਦੇ ਪੈਦਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਭਾਰਤੀ ਸਮਾਜ ਬੁਨਿਆਦੀ ਤੌਰ ’ਤੇ ਜਾਤੀ-ਜਮਾਤੀ ਸੰਸਥਾ ਹੈ। ਕੁਝ ਸੋਚਵਾਨ ਜਾਤੀ ਵਰਤਾਰੇ ਨੂੰ ਸਮਾਜ ਵਿਚਲੇ ਉਤਪਾਦਨ ਦੀ ਨਿਮਨ ਕਿਰਤ ਪ੍ਰਕਿਰਿਆ ਨਾਲ ਜੋੜਦੇ ਹਨ। ਮਨੁੱਖੀ ਸੋਸ਼ਣ ਦੇ ਲਈ ਇਹ ਜਾਤੀ ਵਰਤਾਰਾ ਸੰਸਥਾਗਤ ਰੂਪ ਧਾਰ ਕੇ, ਉਸ ਉਪਰੰਤ ਧਰਮ ਦੀ ਛਾਪ ਰਾਹੀਂ ਇਕ ਪ੍ਰਪੱਕ ਤੇ ਅਟੱਲ ਹੁਕਮਾਂ ਵਾਲਾ ਵਰਤਾਰਾ ਬਣਾ ਦਿੰਦਾ ਹੈ। ਸਦੀਆਂ ਤੋਂ ਉਦਪਾਦਨ ਦੇ ਸਾਧਨਾਂ ਤੋਂ ਵੰਚਿਤ ਲੋਕਾਂ ਨੂੰ ਅਜਿਹੇ ਹੀਣੇ, ਨਿਮਨ ਦਰਜੇ ਦਾ ਬਣਾਕੇ ਉਸ ਵਿਚੋਂ ਮਨੁੱਖੀ ਗੌਰਵ, ਸਵੈਮਾਨ ਖ਼ਤਮ ਕਰ ਦਿੱਤਾ ਅਤੇ ਉਹਨੂੰ ਹਾਸ਼ੀਆਕ੍ਰਿਤ ਪ੍ਰਾਣੀ ਵਿਚ ਬਦਲ ਦਿੱਤਾ। ਇਹ ਹਾਸ਼ੀਆਕ੍ਰਿਤ ਪ੍ਰਾਣੀ ਹੀ ਦਲਿਤ ਹੈ ਜਿਹੜਾ ਆਰਥਿਕਤਾ ਦੇ ਨਾਲ ਨਾਲ ਸਮਾਜਕ, ਸਭਿਆਚਾਰਕ, ਧਾਰਮਿਕ, ਮਾਨਸਿਕ ਰਾਜਨੀਤਕ ਅਤੇ ਜਾਤੀ ਸੋਸ਼ਣ ਦਾ ਸ਼ਿਕਾਰ ਰਿਹਾ ਹੈ। ਬੀ. ਆਰ. ਅੰਬੇਡਕਰ ਨੇ ਆਪਣੀ ਕਿਤਾਬ ‘ਅਨਨਹਿਨਲੳਟੋਿਨ ੋਡ ਛੳਸਟੲ’ ਵਿਚ ਠੀਕ ਹੀ ਕਿਹਾ ਹੈ ਕਿ ਭਾਰਤ ਵਿਚ ਜਾਤਾਂ ਹੀ ਇਕ ਤਰ੍ਹਾਂ ਨਾਲ ਜਮਾਤੀ ਰੂਪ ਹਨ ਅਤੇ ਜਮਾਤਾਂ ਨੂੰ ਜਾਤਾਂ ਰਾਹੀਂ ਹੀ ਦੇਖਿਆ ਜਾਣ ਚਾਹੀਦਾ ਹੈ।
‘ਦਲਿਤ’ ਨੂੰ ਪਰਿਭਾਸ਼ਿਤ ਕਰਨ ਲਈ ਹੁਣ ਤਕ ਤਿੰਨ ਪੰਹੁਚਾਂ ਅਪਣਾਈਆਂ ਜਾਂਦੀਆਂ ਰਹੀਆਂ ਹਨ। ਪਹਿਲੀ ਪਹੁੰਚ ਹੈ ‘ਦਲਿਤ’ ਨੂੰ ਜਮਾਤੀ\ਵਰਗੀ ਸੰਕਲਪ ਤੋਂ ਸਮਝਣਾ। ਦੂਜੀ ਪਹੁੰਚ ਹੈ ਦਲਿਤ ਨੂੰ ਵਰਣ ਦੇ ਨੁਕਤਾ ਨਿਗਾਹ ਤੋਂ ਦੇਖਣ ਦੀ ਤੇ ਤੀਜੀ ਪਹੁੰਚ ਹੈ ਦਲਿਤ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਹੈ ਜੋ ਅਛੂਤ\ਸ਼ੂਦਰ ਨੂੰ ਦਲਿਤ ਸਮਝਦਾ ਸੀ।
ਪਹਿਲੀ ਪਹੁੰਚ ਦਾ ਆਧਾਰ ਮਾਰਕਸੀ ਵਿਸ਼ਵ ਦਰਸ਼ਨ ਹੈ। ਇਸ ਪਹੁੰਚ ਅਨੁਸਾਰ ਭਾਰਤੀ ਸਮਾਜ [ਜਿਸ ਨੂੰ ਮਾਰਕਸ ਨੇ ਏਸ਼ੀਆਟਿਕ ਮੋਡ ਆਫ ਪ੍ਰੋਡੱਕਸ਼ਨ ’ਤੇ ਆਧਾਰਿਤ ਸਮਾਜ ਕਿਹਾ ਹੈ] ਵਿਚ ਜਾਤਪਾਤ ਤੇ ਛੂਤਛਾਤ [ਪ੍ਰਦੂਸ਼ਣ ਆਧਾਰਿਤ] ਦੀ ਜੜ੍ਹ ਨਾ ਕੋਈ ਵੇਦ-ਧਰਮ ਦਾ ਪੁਰਸ਼ ਸੂਤਕ, ਨਾ ਹੀ ਮਨੂ ਸਿਮਰਤੀ ਦੀ ਕਿੱਤਾ ਵੰਡ ਹੈ, ਨਾ ਹੀ ਤੁਲਸੀਦਾਸ ਦਾ ਸ਼ੂਦਰ\ਨਾਰੀ ਵਿਰੋਧੀ ਸਮਝ ਤੇ ਨਾ ਹੀ ਬ੍ਰਾਹਮਣਵਾਦ ਦਾ ਅਜੋਕਾ ਰੂਪ ਹਿੰਦੂਤਵ ਹੈ। ਬਲਕਿ ਇਸ ਪਹੁੰਚ ਅਨੁਸਾਰ ਇਸ ਦਾ ਆਧਾਰ ਆਦਿਕਾਲੀ ਸਾਮਵਾਦ ਦੇ ਅਗਲੇ ਪੜਾਅ ’ਤੇ ਪਹੁੰਚਿਆ ਉਹ ਸਮਾਜ ਹੈ ਜਿਸ ਵਿਚ ਕੰਮਾਂ-ਕਿੱਤਿਆਂ ਦੀ ਵੰਡੀ ਹੋਈ ਤੇ ਜਾਇਦਾਦ ਦੀ ਵੰਡ ਤੇ ਵਾਧੂ ਮੁੱਲ ਦੀ ਉਪਜ ਨਾਲ ਊਚ-ਨੀਚ ਦੀ ਹੋਂਦ ਸੰਭਵ ਹੋਈ। ਭਾਵ ਇਸ ਦਾ ਆਧਾਰ ਨਾ ਵਰਣ, ਨਾ ਰੰਗ ਹੈ ਨਾ ਜਨਮ। ਇਸ ਦਾ ਆਧਾਰ ਹੈ ਜਮਾਤੀ ਸੰਰਚਨਾ ਦੀ ਕਿੱਤਾ ਵੰਡ\ਆਰਥਿਕ ਉਤਪਾਦਨ ਦੀਆਂ ਲੋੜਾਂ। ਕਿਉਂਕਿ ਸਮਾਜ ਦੀ ਪੈਦਾਵਾਰੀ ਸ਼ਕਤੀ ਕੇਵਲ ਵੈਸ਼ ਤੇ ਸ਼ੂਦਰ ਵਰਣ ਕੋਲ ਸੀ। ਇਸ ਲਈ ਜਾਤ ਦੀ ਵੰਡ ਵੈਸ਼ ਤੇ ਸ਼ੂਦਰ ਵਰਗਾਂ ਵਿਚ ਹੀ ਹੋਈ। ਭਿੰਨ ਭਿੰਨ ਨਿਮਨ ਜਾਤੀਆਂ [ਸੁਨਿਆਰ, ਲੁਹਾਰ, ਚਮਾਰ, ਘੁਮਿਆਰ, ਨਾਈ, ਧੋਬੀ, ਛੀਂਬਾ, ਜੁਲਾਹਾ, ਝਿਊਰ, ਤਰਖਾਣ] ਦਾ ਵਰਗੀਕਰਣ ਵੀ ਕਿੱਤਿਆ ਉੱਤੇ ਹੀ ਆਧਾਰਿਤ ਹੈ। ਚਾਰ ਵਰਣਾਂ ਤੋਂ ਬਾਹਰ ਵਰਣ ਸੰਕਰ [ਵੱਖ ਵੱਖ ਵਰਣਾਂ ਜਾਂ ਜਾਤਾਂ ਦੇ ਮਾਤਾ ਪਿਤਾ] ਨਾਲ ਹੋਂਦ ਵਿਚ ਆਈਆਂ ਅਛੂਤ ਜਾਤੀਆਂ ਦਾ ਸੰਬੰਧ ਪੰਚਮ ਵਰਣ ਨਾਲ ਹੈ। ਬਾਅਦ ਵਿਚ ਚਮਾਰ ਤੇ ਜੁਲਾਹਾ ਜਾਤੀ ਨੂੰ ਵੀ ਅਛੂਤ ਮੰਨਿਆ ਗਿਆ ਤਾਂ ਉਹਨਾਂ ਦਾ ਸ਼ੁਮਾਰ ਵੀ ਪੰਚਮ ਵਰਣ ਵਿਚ ਹੋ ਗਿਆ। ਇਸ ਬਾਰੇ ਫਰਾਂਸਿਸੀ ਚਿੰਤਕ ਲੂਈਸ ਡੂਮੋਂਟ ਨੇ ਆਪਣੀ ਕਿਤਾਬ ‘ਹੋਮੋ ਹਾਈਰਾਰੀਕੀਸ’ ਵਿਚ ਠੀਕ ਹੀ ਕਿਹਾ ਹੈ ਕਿ ਪੱਛਮੀ ਚਿੰਤਕਾਂ ਦੀ ਸਮਭਾਵੀ ਪਹੁੰਚ ਕਾਰਣ ਉਹ ਜਾਤ ਪਾਤ ਦੀ ਦਰਜੇਬੰਦੀ ਉਪਰ ਉਸਰੇ ਭਾਰਤੀ ਸਮਾਜ ਦੀ ਪੇਚੀਦਗੀ ਅਤੇ ਮੌਲਿਕਤਾ ਨੂੰ ਨਹੀਂ ਸਮਝ ਸਕੇ।
ਦੂਜੀ ਪਹੁੰਚ ਅਨੁਸਾਰ ਵਰਣ ਉਪਰ ਆਧਾਰਿਤ “ਸ਼ੂਦਰ ਹੀ ਦਲਿਤ” ਹੈ। ਇਹ ਪਹੁੰਚ ਰਿਗਵੇਦ ਦੇ ਪੁਰਸ਼ ਸੂਤਕ [10.10.12] ਤੇ ਮਨੂ ਸਿਮਰਤੀ ਦੇ ਵਿਧਾਨ ਉੱਤੇ ਜਾਂ ਫਿਰ ਤੁਲਸੀ ਦਾਸ ਦੇ ਸ਼ੂਦਰ\ਨਾਰੀ ਦੀ ਵਿਚਾਰਧਾਰਾ ਉਪਰ ਆਧਾਰਿਤ ਹੈ। ਬੇਸ਼ਕ ਜਾਤ ਸ਼ਬਦ ਦੀ ਨਿਰੁੱਕਤੀ ਦੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਤੇ ਆਰਥਿਕ ਆਧਾਰ ਨੂੰ ਗੌਣ ਕਰਕੇ ਦਲਿਤ ਦੀ ਸਮਾਜਕ ਤੇ ਸਭਿਆਚਾਰਕ ਹੋਂਦ ਦੀ ਪ੍ਰਤਿਸ਼ਠਾ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ।
ਤੀਜੀ ਪਹੁੰਚ ਅਨੁਸਾਰ ਸ਼ੂਦਰ ਜਾਂ ਅਛੂਤ ਭਾਵ ਪੰਚਮ ਵਰਣ ਹੀ ਦਲਿਤ ਹੈ। ਇਸ ਪਹੁੰਚ ਦਾ ਮੁੱਖ ਆਧਾਰ ਅੰਬੇਡਕਰਵਾਦੀ ਵਿਚਾਰਧਾਰਾ ਹੈ। ਇਸ ਅਨੁਸਾਰ ਚੂੜ੍ਹਾ, ਚਮਾਰ, ਜੁਲਾਹਾ ਜਾਤੀ ਜਾਂ ਆਦਿਵਾਸੀ\ਖਾਨਾਬਦੋਸ਼ ਹੀ ਦਲਿਤ ਹਨ। ਦਲਿਤ ਦੇ ਇਸ ਪ੍ਰਵਰਗ ਵਿਚ ਸਾਰੇ ਅਛੂਤ ਆਧਾਰ ’ਤੇ ਹੀ ਜਿਨ੍ਹਾਂ ਦਾ ਸ਼ਕਤੀਕਰਣ ਕਰ ਕੇ ਸੱਤਾ ਦਾ ਹਿੱਸਾ ਬਣਿਆ ਜਾ ਸਕਦਾ ਹੈ। ਇਸੇ ਸੋਚ ਨੂੰ ਦਲਿਤ ਵਿਚਾਰਧਾਰਾ ਨਾਲ ਸੰਬੰਧਿਤ ਰਾਜਨੀਤਕ ਵਿਚਾਰਧਾਰਾ ਨੇ ਹੋਰ ਪੀਡਾ ਕੀਤਾ ਹੈ।
ਇਸ ਤਰ੍ਹਾਂ ਇਨ੍ਹਾਂ ਪਹੁੰਚਾਂ ਦੇ ਆਧਾਰ ‘ਤੇ ‘ਦਲਿਤ’ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਉਹ ਹੋਂਦ ਹੈ ਜਿਸ ਨੂੰ ਇਤਿਹਾਸਕ ਕਾਰਣਾਂ ਕਰਕੇ ਹਜ਼ਾਰਾਂ ਸਾਲਾਂ ਤੋਂ ਸੱਤਾ ’ਤੇ ਕਾਬਜ਼ ਰਾਜਾ ਤੇ ਪ੍ਰੋਹਿਤ-ਸ਼੍ਰੇਣੀ ਦੇ ਗੱਠਜੋੜ ਵਲੋਂ ਇਸ ਨੂੰ ਹਮੇਸ਼ਾ ਸਮਾਜ ਦੇ ਹਰੇਕ ਖੇਤਰ ਵਿਚ ਆਰਥਿਕ, ਸਮਾਜਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਤੇ ਮਨੋਵਿਗਿਆਨਕ ਪੱਧਰ ਉੱਤੇ ਹਰ ਤਰ੍ਹਾਂ ਨਾਲ ਦਬੇਲ ਬਣਾ ਕੇ ਰੱਖਿਆ ਗਿਆ ਹੋਵੇ। ਇਸ ਤਰ੍ਹਾਂ ਇਹ ਹੋਂਦ ਹਰ ਪਾਸਿਓਂ ਦਲਿਤ, ਦਮਿਤ, ਪੀੜਤ, ਦੁਰਕਾਰੀ ਤੇ ਹਰ ਤਰ੍ਹਾਂ ਦਾ ਸਮਾਜਕ ਸੋਸ਼ਣ ਤੇ ਦਲਣ ਦਾ ਸ਼ਿਕਾਰ ਰਹੀ ਹੈ।
‘ਦਲਿਤ’ ਬਾਰੇ ਉਪਰੋਕਤ ਗਿਆਨ ਸ਼ਾਸਤਰੀ ਮੀਮਾਸਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਤਿੰਨੇ ਪੁਹੰਚਾਂ ਜਾਤ ਨੂੰ ਜਾਤੀਵਾਦੀ, ਜਮਾਤਵਾਦੀ ਤੇ ਇਕ ਸਮਾਜਿਕ ਗਰੁੱਪ ਵਜੋਂ ਦੇਖਦੀਆਂ ਹਨ। ਇਸੇ ਕਾਰਣ ਇਨ੍ਹਾਂ ਉਪਰ ਉਸਰੇ ਸ਼ਾਸਤਰ ’ਚ ਕਈ ਖੱਪੇ ਹਨ ਇਸੇ ਕਾਰਣ ਤਾਂ ਇਨ੍ਹਾਂ ਨਾਲ ਜੁੜੀ ਰਾਜਨੀਤੀ ਉਣੀ ਹੈ ਤੇ ਕਈ ਭ੍ਰਾਂਤੀਆਂ ਦੀ ਸ਼ਿਕਾਰ ਹੈ। ਮਾਰਕਸੀ ਪਹੁੰਚ ਦਾ ਹਸ਼ਰ ਤੋਂ ਤਾਂ ਅਸੀਂ ਜਾਣੂ ਹਾਂ ਕਿ ਇਹ ਕਿਵੇਂ ਭਾਰਤੀ ਪ੍ਰਸੰਗਿਕਤਾ ’ਚ ਅਸਫ਼ਲ ਰਹੀ। ਅੰਬੇਡਕਰਵਾਦੀ ਰਾਜਨੀਤੀ ਵੀ ਦਲਿਤ ਦੇ ਪ੍ਰਸ਼ਨ ਦਾ ਸੰਪੂਰਣ ਹੱਲ ਨਹੀਂ ਲੱਭ ਸਕੀ। ਡਾ. ਭੀਮ ਰਾਓ ਅੰਬੇਡਕਰ ਦਾ ਵਰਤਮਾਨ ’ਚੋਂ ਵਿਗਿਆਨ ਤੇ ਭਵਿੱਖਮੁਖੀ ਸਰੂਪ ਨਾਲ ਜੁੜਨ ਦੀ ਬਜਾਏ ਅਤੀਤ ਵੱਲ ਪਰਤ ਕੇ ਬੁੱਧ ਧਰਮ ਵੱਲ ਮੁੜਨਾ ਵੱਡਾ ਵਿਰੋਧਾਭਾਸ ਸੀ ਕਿਉਂਕਿ ਅਜੋਕੀ ਬ੍ਰਾਹਮਣਵਾਦੀ ਹਿੰਦੂਤਵ ਸੱਤਾ ਦਾ ਪ੍ਰਤੀਰੋਧ ਪੁਰਾਣੇ ਬੁੱਧ ਧਰਮ [ਨੇਤਿ ਨੇਤਿ-ਨਾਸਤਿਕਤਾ] ਨਾਲ ਕਰਨਾ ਸੰਭਵ ਨਹੀਂ ਸੀ। ਅੰਬੇਡਕਰ ਸਿੱਖ ਸਮਾਜ ਦੀ ਤਥਾਕਥਿਤ ਬਰਾਬਰਤਾ ਵੱਲ ਵੀ ਰੁਚਿਤ ਹੋਇਆ ਪਰ ਸਿੱਖ ਰਾਜਨੀਤੀ ਵਿਚ ਉਸ ਵੇਲੇ ਕਾਰਜਸ਼ੀਲ ਅਸੁਰੱਖਿਅਤਾਵਾਂ ਨੇ ਅੰਬੇਡਕਰ ਦੇ ਅਨੁਯਾਈਆਂ ਨੂੰ ਸਿੱਖ ਧਰਮ ’ਚ ਸ਼ਾਮਿਲ ਹੋਣ ਨੂੰ ਨਿਰਉਤਸ਼ਾਹਿਤ ਕਰਨਾ ਹੀ ਵਾਜਿਬ ਸਮਝਿਆ। ਦੂਜੇ ਪਾਸੇ ਕਮਿਊਨਲ ਐਵਾਰਡ ਤੋਂ ਬਾਅਦ ਹੋਏ ਪੂਨਾ ਪੈਕਟ ਅਧੀਨ ਅੰਬੇਡਕਰ ਵਲੋਂ ਗਾਂਧੀ ਨਾਲ ਸਮਝੌਤੇ ਤੋਂ ਬਾਅਦ ਅਤੇ ਮਹਾਤਮਾ ਗਾਂਧੀ ਵਲੋਂ ਆਪਣੀ ‘ਹਰਿਜਨ ਰਾਜਨੀਤੀ ਸ਼ੁਰੂ ਕਰਣ ਕਾਰਣ’ ਅੰਬੇਡਕਰ ਦੀ ਦਲਿਤ ਰਾਜਨੀਤੀ ਹੋਰ ਵੀ ਖੀਣ ਹੋ ਗਈ। ਗਾਂਧੀ ਦਲਿਤਾਂ ਨੂੰ ਕੁਝ ਦਿੱਤੇ ਬਿਨਾਂ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਬਣ ਗਏ ਤੇ ਅੰਬੇਡਕਰ ਦਲਿਤਾਂ ਲਈ ਬਹੁਤ ਕੁਝ ਕਰਨਾ ਚਾਹੁੰਦਿਆਂ ਹੋਇਆਂ ਵੀ ਦਲਿਤਾਂ ਦੇ ਮਸੀਹਾ ਨਾ ਬਣ ਸਕੇ। ਦਲਿਤਾਂ ਦੀ ਬਹੁਗਿਣਤੀ ਕਾਂਗਰਸ ਵੱਲ ਖਿੱਚੀ ਗਈ। ਮਹਾਤਮਾ ਗਾਂਧੀ ਰਾਸ਼ਟਰਵਾਦੀ ਏਕਤਾ ਨੂੰ ਆਪਣੀ ਕੁਟਲਨੀਤੀ ਸਦਕਾ ਸਫਲ ਬਣਾ ਗਏ, ਬਿਨਾਂ ਜਾਤੀਵਾਦ, ਹਿੰਦੂਤਵ, ਗੀਤਾ ਦੇ ਤਿਆਗ ਦਾ ਤਿਆਗ ਕੀਤਿਆਂ। ਜਦਕਿ ਅੰਬੇਡਕਰ ਸੰਵਿਧਾਨ ਤਿਆਰ ਕਰਕੇ ਵੀ ਉਨ੍ਹਾਂ ਦਲਿਤ ਈਲੀਟ ਨੂੰ ਹੀ ਮੁਕਤੀ ਦਿਲਾ ਸਕੇ ਜਿਨ੍ਹਾਂ ਨੇ ਆਰਥਿਕ ਮੁਕਤੀ ਪਹਿਲਾਂ ਹੀ ਹਾਸਿਲ ਕਰ ਲਈ ਸੀ। ਪੰਜਾਬ ਵਿਚ ਵੀ ਮੰਗੂ ਰਾਮ ਮੰਗੂਵਾਲੀਆ ਦੀ 1926 ਦੇ ਲਾਗੇ ਸ਼ੁਰੂ ਕੀਤੀ ਆਦਿ ਧਰਮ ਮੰਡਲ ਲਹਿਰ ਹੌਲੀ ਹੌਲੀ ਦਲਿਤ ਦੇ ਸੰਘਰਸ਼ ਤੋਂ ਥਿੜਕ ਕੇ ਮੁੱਖ ਧਾਰਾ ਦੀ ਰਾਜਨੀਤੀ ਵਿਚ ਸ਼ਾਮਿਲ ਹੋ ਗਈ।
ਪੰਜਾਬੀ ਨਾਟਕਕਾਰ ਸਵਰਾਜਬੀਰ ਨਾਵਲ ਦਾ ਪਰਿਚਯ ਕਰਵਾਉਂਦਿਆ ਲਿਖਦਾ ਹੈ; ‘ਮਿੱਟੀ ਬੋਲ ਪਈ’ ਨਾਲ ਬਲਬੀਰ ਮਾਧੋਪੁਰੀ ਨੇ ਨਾਵਲ ਲੇਖਣ ਦੇ ਖੇਤਰ ਵਿਚ ਪੈਰ ਧਰਦਿਆਂ ਆਦਿ-ਧਰਮ ਲਹਿਰ ਸਦਕਾ ਪੰਜਾਬੀ ਦਲਿਤ ਜੀਵਨ ਤੇ ਚੇਤਨਾ ‘ਤੇ ਪਰੇ ਪ੍ਰਭਾਵ ਨੂੰ ਉਲੀਕਿਆ ਹੈ। ਇਸ ਲਹਿਰ ਨੇ ਨਾ ਸਿਰਫ਼ ਪੰਜਾਬ ਦੀ ਸਿਅਸਤ ‘ਤੇ ਆਪਣੀ ਛਾਪ ਛੱਡੀ ਸਗੋਂ ਦਲਿਤਾਂ ਅੰਦਰ ਸਦੀਆਂ ਤੋਂ ਉਨ੍ਹਾਂ ਨਾਲ ਹੁੰਦੇ ਵਿਤਕਰੇ, ਲੁੱਟ-ਖਸੁੱਟ ਵਿਰੁੱਧ ਅਤੇ ਸਮਾਜਿਕ ਬਰਾਬਰੀ ਲਈ ਮਨੁੱਖੀ ਅਧਿਕਾਰਾਂ ਦੀ ਨਵੀਂ ਜਾਗ੍ਰਿਤੀ ਪੈਦਾ ਕੀਤੀ। ਨਾਵਲ ਵਿਚਲੇ ਪਾਤਰ ਸਮਾਜਿਕ ਕਰੂਰ ਯਥਾਰਥ ਨਾਲ ਖਹਿ ਕੇ ਤੁਰਦੇ ਹਨ ਤੇ ਵਰਣ-ਧਰਮ ਦੇ ਮਨੁੱਖ-ਮਾਰੂ ਰੀਤੀ-ਰਿਵਾਜਾਂ ਤੇ ਮਨੌਤਾਂ ਨੂੰ ਮੰਨਣ ਤੋਂ ਨਾਬਰੀ ਕਰਦੇ ਹਨ। ਉਨ੍ਹਾਂ ਦਾ ਨਜ਼ਰੀਆ ਧਰਮਾਂ-ਜਾਤਾਂ ਤੇ ਇਲਾਕਿਆਂ ਤੋਂ ਕਿਤੇ ਉਪਰ ਹੈ। ਦੁਆਬੇ ਦੇ ਆਦਿ-ਧਰਮੀਆਂ ਦੀ ਚਮੜੇ ਦੇ ਕਾਰੋਬਾਰ, ਦੂਜੀ ਸੰਸਰ ਜੰਗ ਤੇ ਮਨੁੱਖੀ ਧਿਰਾਂ ਨਾਲ ਸਾਂਝ ਜ਼ਰੀਏ ਹੋਈ ਤਰੱਕੀ ਦਾ ਇਤਿਹਾਸਕ ਤਰਕਮਈ ਗਲਪੀ ਬਿਰਤਾਂਤ ਹੈ। ਜਿਸ ਦੇ ਕੇਂਦਰ ਵਿਚ ਹੈ; ਜੈਜੋਂ-ਉਤਰੀ ਭਾਰਤ ਦਾ ਵਪਾਰਕ ਮਰਕਜ਼ ਜਿਸ ਰਾਹੀਂ ਜ਼ਿੰਦਗੀ ਦੇ ਅਨੇਕ ਪੱਖਾਂ ਨੂੰ ਸੱਜਰੇ ਰੂਪ ‘ਚ ਉਜਾਗਰ ਕੀਤਾ ਗਿਆ ਹੈ। ਇਸ ਨਿਵੇਕਲੀ ਨਾਵਲੀ ਰਚਨਾ ਵਿਚ ਸਮੇਂ ਦੀਆਂ ਸਥਿਤੀਆਂ ਦੇ ਨਾਲ-ਨਾਲ ਪ੍ਰਕਿਰਤਕ ਦ੍ਰਿਸ਼ਾਂ ਦਾ ਵਿਸ਼ੇਸ਼ ਵਰਨਣ ਹੈ’।
ਅਰੁੰਧਾਤੀ ਰਾਏ ਡਾ. ਭੀਮ ਰਾਓ ਅੰਬੇਡਕਰ ਦੀ ਕਿਤਾਬ ‘ਅਨਨਹਿਲਿੳਟੋਿਨ ੋਡ ਛੳਸਟੲ’ ਦੀ ਭੂਮਿਕਾ ‘ਠਹੲ ਧੋਚਟੋਰ ੳਨਦ ਟਹੲ ਸ਼ੳਨਿਟ’ ‘ਚ ਪੰਨਾ 57 ‘ਤੇ ਲਿਖਦੀ ਹੈ; ‘1913 ‘ਚ ਕਨੇਡਾ ‘ਚ ਸਥਾਪਿਤ ਹੋਈ ਸਾਮਰਾਜਵਾਦ ਵਿਰੋਧੀ ਇਨਕਲਾਬੀ ਵਿਚਾਰਧਾਰਾ ਵਾਲੀ ਗਦਰ ਪਾਰਟੀ ਦਾ ਬਾਬੂ ਮੰਗੂ ਰਾਮ ਮੁਗੋਵਾਲੀਆ ਮੈਂਬਰ ਸੀ। ਇਹ ਪਾਰਟੀ ‘ਚ ਜ਼ਿਆਦਾ ਤਾਂ ਪੰਜਾਬ ਤੋਂ ਗਏ ਕਿਸਾਨੀ ਪਿਛੋਕੜ ਦੇ ਪਰਵਾਸੀ ਸਨ। ਗਦਰ ਪਾਰਟੀ ਆਪਣੀ ਪ੍ਰੇਰਨਾ 1857 ਦੇ ਗਦਰ ਤੋਂ ਲੈਂਦੀ ਸੀ ਜਿਸਨੂੰ ਕਿ ਆਜ਼ਾਦੀ ਦੀ ਪਹਿਲੀ ਲੜਾਈ ਵੀ ਕਿਹਾ ਗਿਆ। ਇਸਦਾ ਉਦੇਸ਼ ਬ੍ਰਿਟਿਸ਼ ਸਾਮਰਾਜਵਾਦ ਨੂੰ ਹਥਿਆਰਬੰਦ ਘੋਲ ਨਾਲ ਜੜੋ੍ਹਂ ਉਖਾੜਨਾ ਸੀ। ਅਰੁੰਧਾਤੀ ਰਾਏ ਇਸਨੂੰ ਇਕ ਤਰ੍ਹਾਂ ਨਾਲ ਭਾਰਤ ਦੀ ਪਹਿਲੀ ਕਮਿਊਸਿਟ ਲਹਿਰ ਵੀ ਕਹਿੰਦੀ ਹੈ। ਗਦਰ ਪਾਰਟੀ ਕਾਂਗਰਸ ਵਰਗੀ ਪਾਰਟੀ ਨਹੀਂ ਸੀ ਜਿਸਦੀ ਰਹਿਨੁਮਾਈ ਸ਼ਹਿਰੀ ਉੱਚ ਜਾਤੀਆਂ ਦੇ ਨੇਤਾ ਕਰਦੇ ਸਨ। ਗਦਰ ਪਾਰਟੀ ਦਾ ਸਬੰਧ ਪੰਜਾਬ ਦੇ ਕਿਰਸਾਨੀ ਆਧਾਰ ਨਾਲ ਸੀ। ਭਾਵੇਂ ਕਿ ਇਸਦੀ ਹੋਂਦ ਖ਼ਤਮ ਹੋ ਗਈ ਪਰ ਇਸਦੀਆਂ ਯਾਦਾਂ ਗਿਰਦ ਖੱਬੇ ਪੱਖੀ ਇਨਕਾਲਬੀ ਪਾਰਟੀਆਂ ਗਾਹੇ-ਬ-ਗਾਹੇ ਇਕੱਤਰ ਹੁੰਦੀਆਂ ਰਹੀਆਂ। ਪਰ ਲਗ ਪੱਗ ਇਕ ਦਹਾਕਾ ਅਮਰੀਕਾ ‘ਚ ਬਿਤਾਅ ਕੇ ਜਦ ਬਾਬੂ ਮੰਗੂ ਰਾਮ ਮੁੱਗੋਵਾਲੀਆ ਪਰਤਿਆ ਤਾਂ ਉਸਦਾ ਸਾਹਮਣਾ ਜਾਤੀ ਪ੍ਰਥਾ ਦੇ ਜ਼ੁਲਮਾਂ ਅਤੇ ਕਰੂਰਤਾ ਨਾਲ ਹੋਇਆ। ਉਸਨੂੰ ਮਹਿਸੂਸ ਹੋਇਆ ਜਿਵੇਂ ਉਹ ਇਕ ਵਾਰ ਫਿਰ ਅਛੂਤ ਹੋ ਗਿਆ। 1926 ‘ਚ ਉਸਨੇ ਆਦਿ ਧਰਮ ਲਹਿਰ ਆਰੰਭ ਕੀਤੀ। ਇਸ ਲਹਿਰ ਦਾ ਵਿਚਾਰ ਸੀ ਕਿ ਅਛੂਤ ਜਾਤਾਂ ਦੇ ਲੋਕ ਹੀ ਇਥੋਂ ਦੇ ਆਦਿ\ਮੂਲ ਨਿਵਾਸੀ ਹਨ। ਇਸਦੇ ਅਧਿਆਤਮਕ ਨਾਇਕ ਗੁਰੁ ਰਵੀਦਾਸ, ਕਬੀਰ ਅਤੇ ਭਗਤੀ ਲਹਿਰ ਦੇ ਹੋਰ ਸੰਤ ਕਵੀ ਸਨ। ਆਦਿ ਧਰਮ ਨੇ ਐਲਾਨ ਕੀਤਾ ਕਿ ਨਾ ਤਾਂ ਉਹ ਸਿੱਖ ਨੇ ਤੇ ਨਾ ਹਿੰਦੂ। ਕਈ ਅਛੂਤ ਆਰੀਆ ਸਮਾਜ ਦਾ ਪੱਲਾ ਛੱਡ ਆਦਿ ਧਰਮ ਲਹਿਰ ਨਾਲ ਆ ਜੁੜੇ। ਬਾਬੂ ਮੰਗੂ ਰਾਮ ਡਾ. ਭੀਮ ਰਾਓ ਅੰਬੇਡਕਰ ਦਾ ਸਾਥੀ ਹੋ ਗਿਆ’।
ਪਹਿਚਾਣ ਦਾ ਮੋਟਿਫ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਮੂਲ ਧਵਨੀ ਹੈ। ਪੂਰੇ ਬਿਰਤਾਂਤ ਦੇ ਆਰ ਪਾਰ ਪਹਿਚਾਣ ਦਾ ਵਿਵਹਾਰਕ ਪਰਿਪੇਖ ਅਮੂਰਤ ਰੂਪ ‘ਚ ਪਸਰਿਆ ਪਿਆ ਹੈ। ਨਾਇਕ, ਗੋਰੇ ਦਾ ਬਾਬਾ ਉਸਨੂੰ ਆਦਿ ਧਰਮ ਬਾਰੇ ਵਿਆਖਿਆ ਕਰਦਿਆਂ ਦੱਸਦਾ ਹੈ; “ਭੁੱਲਿਆ ਧੁਆਨੂੰ ਆਦਿ ਧਰਮ ਦੀ ਸੋਚ ਤੇ ਹਜ਼ਾਰਾ ਰਾਮ ਪਿੱਪਲਾਂਵਾਲਾ ਦਾ ਆਖਿਆ ਦੱਸਣ ਲੱਗਾਂ ਕਿ ਹਿੰਦੂ, ਮੁਸਲਿਮ ਤੇ ਸਿੱਖ ਲੋਕ ਦੋ ਜਨਮੇ ਆ। ਇਨ੍ਹਾਂ ਨੂੰ ਦਵਿੱਜ ਕਹਿੰਦੇ ਆ।…ਮਿਸਾਲਾਂ ਦੇ ਕੇ ਦੱਸਦਾਂ ਜਿੱਦਾਂ ਹਿੰਦੂ ਦਾ ਪਹਿਲਾ ਜਨਮ ਉਹ ਆ ਜਦੋਂ ਪੈਦਾ ਹੁੰਦਾ ਤੇ ਫਿਰ ਜਦੋਂ ਪੰਜ ਗੋਪੀ-ਮਤਲਬ ਗਾਂ ਦਾ ਦੁੱਧ, ਮੱਖਣ, ਘਿਓ, ਦਹੀਂ, ਮੂਤਰ ਪੀ ਕੇ ਜਨੇਊ ਪਹਿਨਣ ਦਾ ਸੰਸਕਾਰ ਕੀਤਾ ਜਾਂਦਾ ਆ ਤਾਂ ਉਹ ਪੱਕਾ ਹਿੰਦੂ ਬਣ ਜਾਂਦਾ। ਇਹ ਉਹਦਾ ਦੂਜਾ ਜਨਮ ਹੁੰਦਾ। ਮੁਸਲਮਾਨ ਦਾ ਪਹਿਲਾ ਜਨਮ ਉਹ ਆ ਜਦੋਂ ਉਹ ਪੈਦਾ ਹੁੰਦਾ ਤੇ ਜਦੋਂ ਖਤਨਾ ਯਾਨਿ ਸੁੰਨਤ ਕਰਾ ਕੇ ਕਲਮਾ ਪੜ੍ਹਦਾ ਹੈ ਤਾਂ ਉਹ ਪੱਕਾ ਮੁਸਲਮਾਨ ਬਣਦਾ ਆ। ਇਹ ਉਹਦਾ ਦੂਜਾ ਜਨਮ ਮੰਨਿਆ ਜਾਂਦਾ। ਏਦਾਂ ਹੀ ਸਿੱਖਾਂ ਦੇ ਲੜਕੇ ਦਾ ਪਹਿਲਾ ਜਨਮ ਉਦੋਂ ਹੁੰਦਾ ਆ ਜਦੋਂ ਉਹ ਪੈਦਾ ਹੁੰਦਾ ਤੇ ਜਦੋਂ ਪੰਜ ਕੱਕੇ ਯਾਨਿ ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਧਾਰਨ ਕਰ ਕੇ ਅੰਮ੍ਰਤ ਛਕਦਾ ਆ, ਉਦੋਂ ਉਸਦਾ ਦੂਜਾ ਜਨਮ ਹੁੰਦਾ’।
‘…ਤੇ ਫਿਰ ਅਸੀਂ ਕਿੱਥੇ ਖੜ੍ਹੇ ਹੁੰਨੇ ਆਂ ?’ ਬਾਬੇ ਦੀਆਂ ਲੱਤਾਂ ਦਬਾਉਣੀਆਂ ਛੱਡ ਕੇ ਇਕ ਕਾਲੀ ਦਾਹੜੀ ‘ਚ ਵਿਰਲੇ ਵਿਰਲੇ ਚਿੱਟੇ ਵਾਲਾਂ ਵਾਲੇ ਮਾੜਕੂ ਜਿਹੇ ਬੰਦੇ ਨੇ ਪੁੱਛਿਆ।
‘ਧੁਆਨੂੰ ਬੀ ਪਤਾ ਕਿ ਆਪਾਂ ਨਾ ਖਤਨੇ ਕਰਾਉਂਦੇ ਆਂ, ਨਾ ਕਲਮਾ ਪੜ੍ਹਦੇ ਆਂ, ਨਾ ਪੰਜ ਗੋਪੀ ਕਰਕੇ ਜੰਜੂ ਧਾਰਨ ਕਰਦੇ ਆਂ ਤੇ ਨਾ ਹੀ ਪੰਜ ਕੱਕੇ ਧਾਰਨ ਕਰ ਕੇ ਅੰੀਮ੍ਰਤ ਛਕਦੇ ਆਂ। ਅਸੀਂ ਕੁਦਰਤ ਦੇ ਅਸੂਲਾਂ ਨੂੰ ਮੰਨਦੇ ਹੋਏ, ਜਿੱਦਾਂ ਪੈਦਾ ਹੋਏ, ਓਦਾਂ ਹੀ ਰਹਿੰਨੇ ਆਂ, ਇਸੇ ਕਰਕੇ ਅਸੀਂ ਇਕ ਜਨਮੇ ਆਂ! ਸਮਝ ਗਏ ?’
‘ਚਾਚਾ ਲਗਦੇ ਹੱਥ ਸਾਨੂੰ ਇਹ ਬੀ ਦੱਸ ਪਈ ਆਦ ਧਰਮ ਦਾ ਸਹੀ ਸਹੀ ਮਤਲਬ ਕੀ ਆ ?’ ਭੁੱਲੇ ਨੇ ਆਪਣੇ ਨੁਕਤੇ ਨੂੰ ਨਾ ਭੁੱਲਦਿਆਂ ਬਾਬੇ ਨੂੰ ਪੁੱਛਿਆ।
‘ਦੇਖੋ ਬਈ ਸਿੱਧਾ-ਸਾਫ਼ ਮਤਲਬ ਇਹ ਆ ਕਿ ਅਸੀਂ ਹਿੰਦੁਸਤਾਨ ਦੇ ਅਸਲੀ ਬਾਸ਼ਿੰਦਿਆਂ ਦੀ ਔਲਾਦ ਆਂ। ਆਦੀਵਾਸੀ ਦਾ ਮਤਲਬ ਏਦਾਂ ਸਮਝੋ ਪਈ ਅਸੀਂ ਮੁੱਢ-ਕਦੀਮ ਤੋਂ ਏਥੇ ਦੇ ਰਹਿਣ ਆਲੇ ਆਂ। ਸਾਡੇ ਲੋਕਾਂ ਦੇ ਸਮਾਜ ਦਾ ਨਾਂ ਆਦੀ ਸਮਾਜ ਆ…ਸਮਝ ਗਏ?’
ਪਲੈਟੋ ਪਹਿਚਾਣ [ੀਦੲਨਟਟਿੇ] ਬਾਰੇ ਕਹਿੰਦਾ ਹੈ ਕਿ ਪਹਿਚਾਣ ਦੀ ਜੜ੍ਹ ਥਾਈਮੋਸ ‘ਚ ਪਈ ਹੈ। ਥਾਈਮੋਸ ਸ਼ਬਦ ਮਾਨਵੀ ਆਤਮਾ ਦੇ ਉਨ੍ਹਾਂ ਪੱਖਾਂ ਦੀ ਵਿਆਖਿਆ ਕਰਦਾ ਹੈ ਜੋ ਮਨੁੱਖੀ ਸਵੈਮਾਨ, ਗੌਰਵ, ਸ਼ਰਮ ਅਤੇ ਨਾਰਾਜ਼ਗੀ\ਗੁੱਸੇ ਜਿਹੇ ਭਾਵਾਂ ਨੂੰ ਭਾਵੁਕ ਪੱਧਰ ‘ਤੇ ਅਨੁਭਵ ਕਰਦਾ ਹੈ। ਇਹ ਥਾਈਮੋਸ ਹੀ ਹੈ ਜੋ ਸਨਮਾਨ ਅਤੇ ਅਸਮਿਤਾ ਵਾਸਤੇ ਪਹਿਚਾਣ ਦੀ ਇੱਛਾ ਪੈਦਾ ਕਰਦਾ ਹੈ। ਪਹਿਚਾਣ ਇਸ ਲਈ ਆਦਿਕਾਲੀ ਹੈ ਅਤੇ ਇਹ ਸਾਡੀਆਂ ਮੂਲ ਸੰਵੇਦਨਾਵਾਂ ‘ਚ ਕਿਤੇ ਬਹੁਤ ਡੂੰਘੇ ਪਈ ਹੁੰਦੀ ਹੈ ਜੋ ਦੱਸਦੀ ਹੈ ਕਿ ਅਸੀਂ ਕੌਣ ਹਾਂ ? ਪਹਿਚਾਣ ਦੀ ਰਾਜਨੀਤੀ ਦੇ ਦੂਜੇ ਪਾਸੇ ਵੱਲ ਤੁਰਕੀ ਦੀ ਲੇਖਿਕਾ ਐਕੇ ਤੇਮਲਕੁਰਾਨ ਆਪਣੀ ਕਿਤਾਬ ‘੍ਹੋਾ ਟੋ ਲ਼ੋਸੲ ੳ ਛੋੁਨਟਰੇ : ਸ਼ੲਵੲਨ ਸ਼ਟੲਪਸ ਡਰੋਮ ਧੲਮੋਚਰੳਚੇ ਟੋ ਧਚਿਟੳਟੋਰਸਹਪਿ’ ‘ਚ ਚਰਚਾ ਕਰਦੀ ਹੋਈ ਲਿਖਦੀ ਹੈ; ‘ਲੋਕ ਬੜੀ ਅਸਾਨੀ ਨਾਲ ਕਰੋਪੀ ਦੇ ਸ਼ਿਕਾਰ ਹੋ ਜਾਣ ਦੇ ਨਵੇਂ ਬਿਰਤਾਂਤ ਨਾਲ ਕੀਲੇ ਜਾਂਦੇ ਹਨ ਜਿਸ ‘ਚ ਸਭਿਆਚਾਰਕ ਜੜ੍ਹਾਂ, ਧਾਰਮਿਕ ਅਤੇ ਨਸਲੀ ਪਹਿਚਾਣ ਦਾ ਮਿਲਗੋਭਾ ਹੁੰਦਾ ਹੈ।
ਪ੍ਰਸਿੱਧ ਜਨ ਬੁੱਧੀਜੀਵੀ ਪ੍ਰੋ ਐਜਾਜ਼ ਅਹਿਮਦ ਪਹਿਚਾਣ ਦੀ ਰਾਜਨੀਤੀ ਬਾਰੇ ਆਪਣੇ ਇਕ ਲੇਖ ‘ਲ਼ਟਿੲਰੳਟੁਰੲ ੳਨਦ ੀਦੲਨਟਟਿੇ ਫੋਲਟਿਚਿਸ’ ‘ਚ ਲਿਖਦਾ ਹੈ ਕਿ ਸਿਰਜਣਸ਼ੀਲਤਾ ਹਮੇਸ਼ਾ ਸਮਾਜਿਕ ਹੁੰਦੀ ਹੈ। ਸਿਮਰਤੀ ਹੀ ਹੈ ਜੋ ਸਾਨੂੰ ਸਿਰਜਣਸ਼ੀਲ ਬਣਾਉਂਦੀ ਹੈ। ਸਿਮਰਤੀ ਨਿੱਜੀ ਵੀ ਹੁੰਦੀ ਹੈ ਤੇ ਸਮੂਹਿਕ ਵੀ। ਕੀ ਸਿਮਰਤੀ ਨੂੰ ਨਸਲ, ਧਰਮ, ਲਿੰਗ ਜਾਂ ਕੌਮ ਨਾਲ ਜੋੜਿਆ ਜਾ ਸਕਦੈ। ਸਮੂਹਿਕ ਸਿਮਰਤੀ ਹੋ ਸਕਦੀ ਹੈ ਪਰ ਇਸਨੂੰ ਨਸਲ, ਧਰਮ, ਲਿੰਗ’ ਜਾਤੀ ਜਾਂ ਕੌਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਦਰਅਸਲ ਸਮੂਹਿਕ ਸਿਮਰਤੀ ਦੀ ਧਾਰਣਾ ਫਾਸਿਸਟੀ ਧਾਰਣਾ ਹੈ। ਸਮੂਹਿਕਤਾ ਦੀ ਧਰਾਣਾ ਨੂੰ ਇਤਿਹਾਸਕ ਸੰਦਰਭਾਂ ‘ਚ ਸਮਝਿਆ ਜਾਣਾ ਚਾਹੀਦੈ। ਆਧੁਨਿਕ ਸਮਾਜ ‘ਚ ਸਮੂਹਿਕਤਾ ਤੁਹਾਡੀ ਚੋਣ ਹੈ ਜਿਵੇਂ ਕਿਸੇ ਪਾਰਟੀ ਜਾਂ ਯੂਨੀਅਨ ਦੇ ਮੈਂਬਰ ਬਣਨਾ। ਜਦੋਂਕਿ ਵਰਣ\ਰੰਗ ਅਤੇ ਜਾਤੀ ਜਿਹੀਆਂ ਸਮੂਹਿਕਤਾਵਾਂ ਜਨਮ ਨਾਲ ਸਬੰਧਿਤ ਹੁੰਦੀਆਂ ਹਨ। ਆਧੁਨਿਕ ਸਮਾਜਾਂ ‘ਚ ਸਮੂਹਿਕਤਾ ‘ਥੁੳਲਟਿੇ ੋਡ ਛਹੋਚਿੲ’ ਹੈ ਜਦਕਿ ਪੁਰਾਣੇ ਸਮਾਜਾਂ ‘ਚ ਇਹ ਪ੍ਰਦੱਤ ‘ਫਰੲ-ਗਵਿੲਨ’ ਹੁੰਦੀ ਹੈ। ਕਿਰਤੀ ਵਰਗ ਦੀ ਵੀ ਸਮੂਹਿਕ ਸਿਮਰਤੀ ਹੁੰਦੀ ਹੈ। ਸੋਸ਼ਣ ਦੀ। ਦਮਨ ਦੀ। ਦਲਨ ਦੀ। ਅਨਿਆਂ ਦੀ। ਅਤਿੱਆਚਾਰ ਦੀ। ਇਨ੍ਹਾਂ ਲੋਕਾਂ ‘ਚ ਹਿੰਦੂ-ਮੁਸਲਮਾਨ, ਗੋਰੇ ਕਾਲੇ, ਇਸਤਰੀ-ਪੁਰਸ਼, ਸਭ ਤਰ੍ਹਾਂ ਦੇ ਲੋਕ ਸ਼ਮਿਲ ਹੁੰਦੇ ਹਨ। ਇਸ ਲਈ ਪਹਿਚਾਣ ਦਾ ਮਸਲਾ ਬੜਾ ਗੁੰਝਲਦਾਰ ਮਸਲਾ ਹੈ। ਇਹ ਇਕਹਿਰਾ ਨਹੀਂ। ਬਹੁਪਰਤੀ ਹੈ।
ਦਲਿਤ ਨਾਇਕਤੱਵ ਦਾ ਪ੍ਰਸ਼ਨ ਵੀ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦਾ ਕੇਂਦਰੀ ਮੋਟਿਫ਼ ਹੈ। ਨਾਇਕਤੱਵ ਦੀ ਤਲਾਸ਼ ਦਾ ਨਿਰਮਾਣ ਬਲਬੀਰ ਮਾਧੋਪੁਰੀ ਗੁਰੂ ਰਵਿਦਾਸ, ਕਬੀਰ ਜਿਹੇ ਬਾਣੀਕਾਰਾਂ ਦੇ ਸਮਤਾਮੂਲਕ ਸਮਾਜ ਦੇ ਯੂਟੋਪੀਏ [ਬੇਗਮ ਪੁਰਾ ਸਹਿਰ ਕੋ ਨਾਓ॥ ਦੂਖੁ ਅੰਦੋਹ ਨਹੀਂ ਤਿਹਿ ਠਾਉ॥] ਰਾਹੀਂ ਕਰਦਾ ਹੈ। ਇਨ੍ਹਾਂ ਬਾਣੀਕਾਰਾਂ ਦੇ ਨਾਲ ਬੁੱਲ੍ਹੇ ਸ਼ਾਹ ਜਿਹਾ ਮੱਧਕਾਲ ਦਾ ਵੱਡਾ ਨਾਬਰੀ ਸੁਰ ਵਾਲਾ ਸੂਫ਼ੀ ਵੀ ਹੈ। ਇਨ੍ਹਾਂ ਦੇ ਨਾਲ ਨਾਲ ਸਿੱਧ ਚਾਨੋ ਜਿਹੇ ਇਸ਼ਟ ਦੀ ਪਹਿਚਾਣ ‘ਚੋਂ ਵੀ ਨਾਵਲਕਾਰ ਨਾਇਕਤੱਵ ਦਾ ਬਿੰਬ ਉਸਾਰਦਾ ਹੈ। ਸ਼ੂਦਰਾਂ ਦੀ ਦਾਸਤਾ ਦੀ ਵਿਆਖਿਆ ਕਰਦਾ ਹੋਇਆ ਬਾਬਾ ਪੋਤੇ ਨੂੰ ਕਹਿੰਦਾ ਹੈ; “ ਗੋਰਿਆ ਤੈਨੂੰ ਦੱਸਾਂ ਪਈ ਸਨਾਤਨੀ ਗ੍ਰੰਥਾਂ ‘ਚ ਇਨ੍ਹਾਂ ਬੇਜ਼ੁਬਾਨੇ ਨੂੰ ਸ਼ੂਦਰ ਦੀ ਜੱਦ ‘ਚ ਰੱਖਿਆ ਹੋਇਆ। ਹੋਰ ਤਾਂ ਹੋਰ ਸ਼ਹਿਦ ਦੀਆਂ ਮੱਖੀਆਂ ਜੋ ਮਿਲ ਕੇ ਇਕੋ ਛੱਤੇ ‘ਚ ਰਹਿੰਦੀਆਂ, ਉਨ੍ਹਾਂ ਨੂੰ ਬੀ ਰਾਣੀ ਮੱਖੀ ਤੇ ਗੋਲੀ ਮੱਖੀ ‘ਚ ਵੰਡਿਆ ਹੋਇਆ। ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ:- ‘ਸਤਸੰਗਤਿ ਮਿਲਿ ਰਹੀਐ ਮਾਧੁਉ ਜੈਸੇ ਮਧੁਪ ਮਖੀਰਾ’।
ਬਾਬਾ ਕਈ ਵਾਰ ਆਪਣੇ ਮਨ ਦੀ ਰੌਂਅ ‘ਚ ਅਇਆ ਸਾਈਂ ਬੁਲ੍ਹੇ ਸ਼ਾਹ ਦਾ ਕਲਾਮ ਗਾਉਣ ਲੱਗ ਪੈਂਦਾ:-
‘ਚੱਲ ਬੁੱਲਿਆ ਚਲ ਉਥੇ ਚੱਲੀਏ, ਜਿੱਥੇ ਸਾਰ ਅੰਨ੍ਹੇ।
ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।
ਦੂਜੀ ਸੰਸਾਰ ਜੰਗ ‘ਚ ਉੱਤਰ ਪੂਰਬ ਭਾਰਤ ‘ਚ ਕੋਹੀਮਾ ਫਰੰਟ ‘ਤੇ ਜਪਾਨੀਆਂ ਨੇ ਧਰੂਵੀ ਫੌਜਾਂ ਨਾਲ ਲੋਹਾ ਲੈਂਦੇ ਹੋਏ ਚਮਾਰ ਰਜਮੰਟ ਦੇ ਲੱਗ ਪੱਗ 45 ਜਵਾਨ ਸ਼ਹੀਦ ਹੋਏ। ਸ਼ਹੀਦ ਰਾਮ ਰੱਖਾ ਦੇ ਭੋਗ ‘ਤੇ ਬਾਬਾ ਫਿਰ ਕਬੀਰ ਸਾਹਿਬ ਦਾ ਸ਼ਬਦ ‘ਸੂਰਾ ਜੋ ਪਹਿਚਾਨੀਏ…’ ਅਤੇ ਗੁਰੂ ਰਵਿਦਾਸ ਦੇ ਸ਼ਬਦ ‘ਮਾਟੀ ਕਾ ਪੁਤਰਾ ਕੈਸੇ ਨਚਤ ਹੈ ॥’ ਦੀ ਬਹੁਧਵਨੀ [ਫੋਲੇਪਹੋਨੇ] ਨੂੰ ਜਗਾਉਂਦਿਆਂ ਆਪਣੇ ਨਾਇਕਤੱਵ ਦੀ ਪਹਿਚਾਣ ਬਹਾਦਰੀ ਅਤੇ ਕੁਰਬਾਨੀ ਦੇ ਨਾਲ ਨਾਲ ਮੌਤ ਨੂੰ ਹੱਸ ਕੇ ਗਲੇ ਲਾਅ ਲੈਣ ਦੇ ਅਧਿਆਤਮ ਰਾਹੀਂ ਕਰਦਾ ਹੈ।
ਬਾਬਾ ਪੋਤੇ ਨੂੰ ਸਿੱਧ ਚਾਨੋ ਦੇ ਇਸ਼ਟ ‘ਚੋਂ ਵੀ ਨਾਇਕਤਵ ਤੇ ਪਹਿਚਾਣ ਦਾ ਸਬਕ ਦਿੰਦਾ ਹੋਇਆ ਕਹਿੰਦਾ ਹੈ; ‘ਇਕ ਹੋਰ ਗੱਲ ਆ ਕਿ ਜਿਹੜਾ ਕੁਸ਼ਤੀ ਜਿੱਤਦਾ, ਉਹ ਪਿੜ ‘ਚ ਗੱਡਿਆ ਝੰਡਾ ਪੁੱਟਦਾ ਆ ਤੇ ਆਪਣੇ ਮੋਢੇ ‘ਤੇ ਰੱਖ ਕੇ ਸਿੱਧ ਚਾਨੋ ਦੇ ਮੰਦਰ ਜਾ ਕੇ ਚੜ੍ਹਾਉਂਦਾ ਆ ਤੇ ਮੱਥਾ ਟੇਕਦਾ’।
‘ਰੁਮਾਲੀ ਜਿੱਤਣ ਵਾਲਾ ਭਾਵੇਂ ਕਿਸੇ ਵੀ ਜਾਤ ਦਾ ਹੋਵੇ!’ ਮੈਂ ਹੈਰਾਨੀ ਨਾਲ ਪੁੱਛਿਆ। ‘ਬਾਬਾ ਸਿੱਧ ਚਾਨੋ ਸਾਡੇ ਚਮਾਰਾਂ ਤੇ ਮਾਲ-ਡੰਗਰ ਦਾ ਸ਼ਕਤੀਸ਼ਾਲੀ ਦੇਵਤਾ ਆ। ਭਾਮੇਂ ਰਾਜਪੂਤ, ਮੁਸਲਮਾਨ, ਗੁੱਜਰ ਤੇ ਭਾਮੇ ਕੋਈ ਹੋਵੇ, ਉਥੇ ਉਸ ਦਿਨ ਮੱਥਾ ਜ਼ਰੂਰ ਟੇਕਦੇ ਆ।
‘ਦਲਿਤ’ ਦੇ ਪ੍ਰਸ਼ਨ ਨੂੰ ਨਾਇਕਤੱਵ ਦੇ ਨੁਕਤੇ ਤੋਂ ਸਮਝਣ ਲਈ ਸਾਨੂੰ ਇਸ ਪਿੱਛੇ ਪਈ ਨਸਲਮੁੱਖਤਾ ਦੇ ਸਨਾਤਨੀ ਪ੍ਰਸੰਗ ਨੂੰ ਖੋਲ੍ਹਣਾ ਪਵੇਗਾ ਤਾਂ ਕਿ ਇਸ ਵਿਚ ਕਾਰਜਸ਼ੀਲ ਹੀਗੇਲੀਅਨ ਪਰਾਭੌਤਿਕਤਾ ਨੂੰ ਸਮਝਿਆ ਜਾਵੇ ਜੋ ਆਪਣੀ ਉੱਤਮਤਾ ਦੀ ਸਥਾਪਤੀ ਲਈ ਦਾਬੇ ਦੀਆਂ ਸੰਰਚਨਾਵਾਂ ਬਣਾਉਂਦੀ ਹੈ। ਇਨ੍ਹਾਂ ਸੰਰਚਨਾਵਾਂ ਵਿਚੋਂ ਹੀ ਅਨਿਆਂ, ਸੋਸ਼ਣ ਤੇ ਹੀਣ ਭਾਵਨਾ ਪੈਦਾ ਕਰਕੇ ਆਪਣੀ ਹਓਂ ਦੀ ਸਥਾਪਤੀ ਕਰਦੀ ਹੈ। ਇਸ ਨਾਲ ਹੀ ਇਨ੍ਹਾਂ ਕਲਾਸਕੀ ਪ੍ਰਸੰਗਾਂ ’ਚ ਪਈ ਕਾਰਜਸ਼ੀਲ ਮਿੱਥਕ ਦਾਰਸ਼ਨਿਕ ਤੇ ਸਭਿਆਚਾਰਕ ਪਰਤਾਂ ਨੂੰ ਸਮਝਿਆਂ ਹੀ ‘ਦਲਿਤ’ ਨਾਲ ਜੁੜੀ ਸਹੀ ਸਮਝ ਉੱਭਰ ਸਕਦੀ ਹੈ। ਮਿੱਥਕ ਪਾਸਾਰਾਂ ਵਿਚ ਸਾਨੂੰ ਦ੍ਰਾਵੜੀ ਮਿੱਥਕ ਚਿਹਨ ਭਾਵ ਸ਼ਿਵ ਤੇ ਸ਼ਿਵ ਨਾਲ ਜੁੜੀਆਂ ਹੋਰ ਮੂਰਤੀਆਂ ਜਿਵੇਂ ਧਰਤੀ, ਲਿੰਗ ਦੀਆਂ ਚਿਹਨਕਾਤਾਵਾਂ ਦੀ ਭਾਸ਼ਕ ਡੀਕੋਡਿੰਗ ਕਰਨੀ ਪਵੇਗੀ। ਇਸ ਨੂੰ ਦਰਸ਼ਨ ਦੀ ਦ੍ਰਿਸ਼ਟੀ ਤੋਂ ਸਾਂਖ, ਜੋਗ ਤੇ ਨਾਥ-ਸਿੱਧ ਪਰੰਪਰਾਵਾਂ ਤੋਂ ਤੇ ਸ਼ਬਦ ਦੀ ਬੁੱਧਵਾਦੀ ਸਮਝ ਤੋਂ ਪੜ੍ਹਨ ਦੀ ਵੀ ਲੋੜ ਹੈ। ਜਿੰਨੀ ਦੇਰ ਤੱਕ ‘ਦਲਿਤ’ ਨਾਲ ਜੁੜੇ ਨਾਇਕਤੱਵ ਤੇ ਉਸ ਦੇ ਗੌਰਵ ਦੀ ਤਲਾਸ਼ ਨਹੀਂ ਹੁੰਦੀ ਓਨੀਂ ਦੇਰ ਤੱਕ ‘ਦਲਿਤ’ ਪ੍ਰਸ਼ਨ ਓਵੇਂ ਹੀ ਖੜ੍ਹਾ ਰਹੇਗਾ। ਦਲਿਤ ਦੇ ਨਾਇਕਤਵ ਦੀ ਤਲਾਸ਼ ਲਈ ਸਾਨੂੰ ਉਸ ਦੀਆਂ ਨੀਤਸ਼ੇ ਦੀ ਦਰਸ਼ਨ ਵਿਚ ਨਾਇਕ ਦੀਆਂ ਡਾਇਨੋਸੀਅਸ ਤੇ ਅਪੋਲੋਨਿਕ ਪਾਸਾਰਾਂ ਦੀਆਂ ਚਿਹਨਾਤਮਕਤਾਵਾਂ ਨੂੰ ਪਛਾਨਣਾ ਪਵੇਗਾ।
ਨੀਤਸ਼ੇ ਅਨੁਸਾਰ ਯੂਨਾਨੀ ਦਰਸ਼ਨ ਵਿਚ ਜਿਥੇ ਸ਼ਾਂਤੀ, ਸਹਿਜਤਾ, ਵਿਸਮਾਦ, ਸੁਹਜ, ਜਜ਼ਬੇ, ਬੌਧਿਕ ਚਿੰਤਨ ਅਤੇ ਮਹਾਕਾਵਿਕ ਵਿਚਾਰਾਂ ਦੇ ਦੇਵਤੇ ਅਪੋਲੋ ਦੀ ਵੰਦਨਾ ਹੁੁੰਦੀ ਹੈ ਜੋ ਸ਼ਾਂਤੀ ਤੇ ਨਿਰਮਲਤਾ ਦਾ ਪ੍ਰਤੀਕ ਹੈ ਉਥੇ ਯੂਨਾਨੀ ਸਭਿਆਚਾਰ ਵਿਚ ਖ਼ੁਸ਼ੀ, ਸੁੱਖ ਦੇ ਅਨੁਭਵ ਜੀਵਨ ਦੇ ਕਰਮਕਾਂਡੀ ਅਮਲ ਤੋਂ ਪਾਰਗਾਮੀ ਪ੍ਰੇਰਨਾ ਤੇ ਜ਼ੋਖਮ, ਨਿਰਭਉ, ਰੰਗ ਤੇ ਸੰਗੀਤ ਲੈਅ ਤੇ ਰਿਦਮ ਦੇ ਦੇਵਤੇ ਡਾਈਓਨੀਸੀਅਸ ਦੀ ਸਾਧਨਾ ਤੇ ਅਰਾਧਨਾ ਵੀ ਹੁੰਦੀ ਹੈ। ਇਹ ਦੋਵੇਂ ਜੀਵਨ ਦੇ ਵਿਰਾਟ ਸਰੂਪ ਦੇ ਪ੍ਰਤੀਕ ਹਨ। ਨੀਤਸ਼ੇ ਅਨੁਸਾਰ ਉਨ੍ਹਾਂ ਸਮਿਆਂ ‘ਚ ਯੂਨਾਨੀ ਉੱਤਮਤਾ ਤੇ ਬੌਧਿਕ ਸਾਂਸਕ੍ਰਿਤਿਕ\ਸਭਿਆਚਾਰ, ਸਮਾਜਿਕ ਪਦਾਰਥਵਾਦ ਵਿਕਾਸ ਦੇ ਸਿਖਰ ’ਤੇ ਸੀ। ਇਸ ਸਿਖਰ ਦੀ ਗਿਰਾਵਟ ਇਸ ਦਾ ਸੰਤੁਲਨ ਸਮਨਵੈ ਡੋਲਣ ਨਾਲ ਹੋਈ। ਉਸ ਦਾ ਮੱਤ ਹੈ ਕਿ ਡਾਇਓਨੀਸੀਅਸ ਦੀ ਮਰਦਾਵੀਂ ਤੇ ਬਹਾਦਰੀ ਵਾਲੀ ਪ੍ਰਤਿਭਾ ਤੇ ਅਪੋਲੋਨਿਕ ਅਪਸਰਾਈ-ਇਸਤਰੀ ਪ੍ਰਤਿਭਾ ਦਾ ਮਿਲਾਪ ਜ਼ਰੂਰੀ ਹੈ।
‘ਦਲਿਤ’ ਨਾਇਕਤੱਵ ਦੇ ਡਾਇਓਨੀਸੀਅਸ ਤੇ ਅਪੋਲੋਨਿਕ ਪਾਸਾਰਾਂ ਨੂੰ ਉਸ ਨਾਲ ਜੁੜੀ ਭਾਸ਼ਾ, ਕਵਿਤਾ, ਸੰਗੀਤ, ਨਾਚ, ਰਿਦਮ, ਮਿੱਥਾਂ ਤੇ ਦਰਸ਼ਨ ਦੇ ਕੇਂਦਰ ਨੂੰ ਤਲਾਸ਼ਣਾ ਪਵੇਗਾ। ‘ਮਿੱਟੀ ਬੋਲ ਪਈ’ ਦਾ ਬਾਬਾ ਚਰਿੱਤਰ ਨਾ ਸਿਰਫ਼ ਸਾਰੰਗੀ ਵਾਦਕ ਹੈ, ਸਗੋਂ ਵਧੀਆ ਗਵੱਈਆ ਵੀ ਹੈ ਜਿਸਨੂੰ ਸ਼ਾਸਤਰੀ ਸੰਗੀਤ ਅਤੇ ਰਾਗਾਂ ਦੀ ਸਮਝ ਹੈ। ਇਸਦੇ ਨਾਲ ਹੀ ਬਾਬਾ ਸਾਹਿਤ, ਗਿਆਨ ਅਤੇ ਬਾਣੀ ਦਾ ਵੀ ਰਸੀਆ ਹੈ। ਉਹ ਹਰ ਗੱਲ ਦਾ ਤਰਕ ਆਪਣੇ ਪੋਤੇ ਨੂੰ ਜਾਂ ਤਾਂ ਇਤਿਹਾਸ ‘ਚੋਂ ਦਿੰਦਾ ਹੈ ਜਾਂ ਮਿਥਿਹਾਸ ‘ਚੋਂ। ਜਾਂ ਗੁਰਬਾਣੀ ‘ਚੋਂ ਦਿੰਦਾ ਹੈ ਜਾਂ ਪੜ੍ਹੇ ਸਾਹਿਤ ‘ਚੋਂ। ਜਾਂ ਆਪਣੇ ਕੀਤੇ ਸੰਘਰਸ਼ ‘ਚੋਂ ਕਸ਼ੀਦੇ ਰਾਜਨੀਤਕ ਅਨੁਭਵ ‘ਚੋਂ ਦਿੰਦਾ ਹੈ ਜਾਂ ਆਦਿ ਧਰਮ ਦੇ ਬਾਬੂ ਮੰਗੂ ਰਾਮ ਵੱਲੋਂ ਘੜੀ ਰਾਜਨੀਤੀ ‘ਚੋਂ। ਇਸ ਤਰ੍ਹਾਂ ਇਸ ਤਲਾਸ਼ ਦੇ ਚਾਰ ਕੇਂਦਰ ਰੋਮਾਂਸ, ਧਰਮ, ਰਾਜਨੀਤੀ ਤੇ ਬਹਾਦਰੀ ਬਣਦੇ ਹਨ । ਇਨ੍ਹਾਂ ਕੇਂਦਰਾਂ ਵਿਚ ਹੀ ਕਿਸੇ ਚਰਿੱਤਰ ਦੇ ਨਾਇਕਤੱਵ ਦਾ ਗੌਰਵ ਪਿਆ ਹੁੰਦਾ ਹੈ।
ਮੁਕਤੀ ‘ਮਿੱਟੀ ਬੋਲ ਪਈ’ ਦਾ ਤੀਜਾ ਮੁੱਖ ਬਿਰਤਾਂਤਕ ਮੋਟਿਫ਼ ਹੈ। ਇਥੇ ਮੁਕਤੀ ਨੂੰ ਭਾਰਤੀ ਸਨਾਤਨੀ ਸੰਕਲਪਿਕ ਵਰਤਾਰਿਆਂ ਦੇ ਪ੍ਰਸੰਗ ‘ਚ ਨਾ ਸਮਝਿਆ ਜਾਵੇ। ਇਥੇ ਮੁਕਤੀ ਜਾਤ-ਜਮਾਤ ਵਿਰੁਧ ਵਿੱਢੇ ਦਲਿਤ ਸੰਘਰਸ਼ ਦੇ ਪਰਿਪੇਖ ਤੋਂ ਸਮਝਿਆ ਜਾਣਾ ਜ਼ਰੂਰੀ ਹੈ। ਕੇ ਐਲ਼ ਸ਼ਰਮਾ ਆਪਣੀ ਕਿਤਾਬ ‘ਸ਼ੋਚੳਿਲ ਸ਼ਟਰੳਟਡਿਚਿੳਟੋਿਨ ੳਨਦ ੰੋਬਲਿਟਿੇ’ ਵਿਚ ਲਿਖਦਾ ਹੈ ਕਿ ਜਾਤ ਬੁਨਿਆਦੀ ਰੂਪ ‘ਚ ਭਾਰਤੀ ਸਮਾਜ ਦੀ ਮੂਲ ਬਣਤਰ ਹੈ ਅਤੇ ਇਸਦੀ ਪ੍ਰਵਿਰਤੀ ਵਿਚ ਕਿੱਤਾ, ਕਿਰਤ ਦੀ ਵੰਡ, ਵਿਆਹ ਦੇ ਨਿਯਮ ਤੇ ਆਪਸੀ ਸਬੰਧ ਪਰਉਸਾਰ ਵਿਚ ਸ਼ਾਮਿਲ ਹਨ, ਜਿਹੜੇ ਜਾਤ ਦੀ ਵਿਚਾਰਧਾਰਾ ਤੋਂ ਪੈਦਾ ਹੋਏ ਹਨ। ਜਮਾਤ ਅਭੌਤਿਕ ਨਹੀਂ ਹੈ ਸਗੋਂ ਯਾਂਤਰਿਕ ਤੌਰ ‘ਤੇ ਨਿਰਮਤ ਹੈ; ਇਹ ਰਾਜਨੀਤਕ ਅਤੇ ਆਰਥਿਕ ਸੰਕਲਪ ਹੈ, ਇਹ ਗਤੀਸ਼ੀਲਤਾ ਦੇ ਪ੍ਰਬੰਧ ਨਾਲ ਜੁੜਿਆ ਹੈ ਨਾ ਕਿ ਵਰਗਾਂ ਨੂੰ ਸੂਚੀਕ੍ਰਿਤ ਕਰਨ ਨਾਲ। ਬਾਬਾ ਭੀਮ ਰਾਓ ਅੰਬੇਦਕਰ ਦੀ ਜੀਵਨੀ ‘ਚ ਧਨੰਜਯ ਕੀਰ ਲਿਖਦਾ ਹੈ ਕਿ ਡਾ. ਅੰਬੇਡਕਰ ਦਾ ਨਾਆਰਾ ਸੀ; ‘ਪੜ੍ਹੋ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ’। ਡਾ. ਜਸਵੰਤ ਰਾਏ ਆਪਣੀ ਕਿਤਾਬ ‘ਬਾਬੂ ਮੰਗੂ ਰਾਮ ਮੁੱਗੋਵਾਲੀਆ’ ਵਿਚ ਆਦਿ ਧਰਮ ਵੱਲੋਂ ਸਥਾਪਿਤ ਕੀਤੇ ਮੰਡਲ ਦੇ ਲਿਖਤੀ ਸਿਧਾਂਤਾਂ ਦਾ ਵੇਰਵਾ ਦਿੰਦਾ ਹੈ ਜਿਸ ਅਨੁਸਾਰ ਗਿਆਨ ਗ੍ਰਹਿਣ ਕਰਨਾ, ਭਾਲਣਾ, ਤਰੱਕੀ ਨੂੰ ਪ੍ਰਾਪਤ ਕਰਨਾ ਅਤੇ ਭਾਲਣਾ ਹਰ ਆਦਮੀ ਅਤੇ ਔਰਤ ਲਈ ਜ਼ਰੂਰੀ ਹੈ। ‘ਮਿੱਟੀ ਬੋਲ ਪਈ’ ‘ਚ ਬਾਬਾ ਤੇ ਦਾਦੀ ਵਿਦਿਆ ਦੇ ਮਹੱਤਵ ਦੀ ਚਰਚਾ ਕਰਦੇ ਨੇ; ‘ਵਿੱਦਿਆ ਤੀਜਾ ਨੇਤਰ ਐਮੇ ਥੋੜ੍ਹੋ ਕਹਿੰਦੇ ਆ’ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਆਹ ਬ੍ਰਾਹਮਣਾਂ ਨੇ ਹੋਰਨਾਂ ਲਈ ਜਿੰਦਾ ਮਾਰ ਕੇ ਕੁੰਜੀ ਆਪਣੇ ਹੱਥ ‘ਚ ਰੱਖੀਊ ਆ, ਤਾਂ ਈ ਰਾਜ ਭਾਗ ਭੋਗਦੇ ਫੈਲਦੇ ਆ। ਮਾਈ ਦਾ ਕੋਈ ਲਾਲ ਹੁਣ ਵਿਦਿਆ ਦੇ ਚਾਨਣ ਨੂੰ ਫੈਲਣ ਤੋਂ ਨੲ੍ਹੀਂ ਰੋਕ ਸਕਦਾ। ਔਹ ਬੇਰੀਆਂ ‘ਤੇ ਅਕਾਸ਼ਵੇਲ ਆਂਗੂੰ ਚੜ੍ਹਿਓ ਆ, ਜੜ੍ਹਾਂ ਜ਼ਮੀਨ ‘ਚ ਨੲ੍ਹੀਂ, ਇਹ ਸਾਡੇ ਅਰਗੇ ਰੁੱਖਾਂ ਨੂੰ ਚੂਸਣ ‘ਤੇ ਲੱਗਿਓ ਆ, ਪਾਖੰਡੀ ਜਿਹੇ’।
ਵਿਦਿਆ ਦੇ ਮਹੱਤਵ ਬਾਰੇ ਇਕ ਹੋਰ ਵਰਣਨ ਮਿਲਦਾ ਹੈ ਜਦ ਬਾਬਾ ਗੋਰੇ ਨੂੰ ਪੜ੍ਹਨ ਲਈ ਦੋ ਕਾਇਦੇ ਵਰਗੀਆਂ ਛੋਟੀਆਂ ਪਤਲੀਆਂ ਕਿਤਾਬਾਂ ਫੜਾਉਂਦਾ ਹੈ। ਗੋਰਾ ਪੜ੍ਹਨ ਲਗਦਾ ਹੈ;
‘ਵੀਰੋ ਭੇਜ ਕੇ ਆਪਣੇ ਬੱਚਿਆਂ ਨੂੰ,
ਖੂਬ ਸਕੂਲਾਂ ਦੇ ਵਿਚ ਪੜ੍ਹਾ ਲਈਏ।
ਪੜ੍ਹ ਵਿਦਿਯਾ ਕੌਮ ਦਾ ਪਤਾ ਲੱਗੇ
ਮੁਲਕ ਵਿਚ ਵਿਦਵਾਨ ਕਹਾ ਲਈਏ।
ਨਹੀਂ ਕਿਸੇ ਦੇ ਨਾਲ ਹੈ ਵੈਰ ਸਾਡਾ,
ਆਪਣੇ ਹੱਕ ਲੈਣੇ ਹੱਕਦਾਰ ਕਰ ਕੇ।
ਵਿਦਿਯਾ ਬੱਚਿਆਂ ਨੂੰ ਪੜ੍ਹਾ ਦੇਣੀ,
ਅਗਲੀ ਨਸਲ ਬਚਾਓ ਇਲਮਦਾਰ ਕਰਕੇ।
ਪੜ੍ਹੋ ਵਿਦਿਯਾ ਕੌਮ ਸੰਭਾਲ ਲਈਏ,
ਪਤਾ ਲਗ ਜਾਵੇ ਗੱਲਾਂ ਚੰਗੀਆਂ ਦਾ।
ਸੇਵਕ ਸਮਝ ਕੇ ਵਾਸਤਾ ਮੰਨ ਲੈਣਾ
ਮੰਗੂ ਰਾਮ ਕੀ ਕਰਨਾ ਬਾਤਾਂ ਲੰਮੀਆਂ ਦਾ’।
‘ਮਿੱਟੀ ਬੋਲ ਪਈ’ ਮਹਿਜ਼ ਬਾਬੇ, ਗੋਰੇ, ਗੱਜਣ, ਚਾਚਾ, ਪਿਆਰੋ, ਬਚਨੀ, ਫਾਤਿਮਾ ਜਿਹੇ ਪਾਤਰਾਂ ਨਾਲ ਜੁੜਿਆ ਘਟਨਾਵੀ ਬਿਰਤਾਂਤ ਹੀ ਨਹੀਂ ਬਲਕਿ ਆਪਣੀ ਸਮ-ਸਾਮਿਅਕਤਾ, ਸੱਭਿਆਚਾਰ, ਸਮਾਜ, ਰਾਜਨੀਤੀ, ਸੱਤਾ ਤੇ ਮਾਨਵੀ ਕਦਰਾਂ ਕੀਮਤਾਂ ਦਾ ਪ੍ਰਤਿਬਿੰਬਣ ਵੀ ਹੈ । ਇਸ ਬਿਰਤਾਂਤ ਦੇ ਅਮੂਰਤਨ ‘ਚ ਦਲਿਤ ਸੱਭਿਆਚਾਰ ਤੇ ਦਲਿਤ ਦਰਸ਼ਨ ਦਾ ਵਿਵਰਣ ਵੀ ਵਿਆਪਿਆ ਪਿਆ ਹੈ । ਇਸੇ ਕਾਰਣ ਇਹ ਬਹੁਸੁਰੀ ਹੈ । ਇਸ ‘ਚ ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਸਮਾਂ, ਪੰਜਾਬ ਦੀ ਆਰਥਿਕਤਾ, ਪੰਜਾਬ ਦੀ ਸਮਾਜਿਕਤਾ, ਸੱਭਿਆਚਾਰ ਤੇ ਸੰਸਕ੍ਰਿਤੀ, ਲੋਕਯਾਨ ਤੇ ਲੋਕ ਰੰਗ ਦਾ ਬੜਾ ਮਾਰਮਿਕ ਤੇ ਅੱਖੀਂ ਡਿੱਠਾ ਵਰਣਨ ਹੈ । ਮਿਖਾਇਲ ਮਿਖਾਈਲੋਵਿਚ ਬਾਖ਼ਤਿਨ ਆਪਣੀ ਕਿਤਾਬ ‘ਠਹੲ ਧੳਿਲੋਗਚਿ ੀਮੳਗਨਿੳਟੋਿਨ’ ਵਿਚ ਇਸ ਤਰ੍ਹਾਂ ਦੇ ਬਿਰਤਾਂਤ ਨੂੰ ‘ਸ਼ਬਦ ਸੰਚਾਰੀ ਵੰਨਸਵੰਨਤਾ\ਹੈਟਰੋਗਲਾਸੀਆ’ ਕਹਿੰਦਾ ਹੈ । ਇਕ ਕਥਾ ਆਪਣੇ ਅੰਦਰ ਕਈ ਪਾਠ ਸਾਂਭੀ ਬੈਠੀ ਹੁੰਦੀ ਹੈ । ਇਹੋ ਪਾਠਾਤਿਮਕ ਬਹੁਵੰਦਤਾ\ਬਹੁਸੁਰਤਾ ਹੀ ਅਸਲ ‘ਚ ਲੇਖਕ ਦੀ ਦ੍ਰਿਸ਼ਟੀ ਹੁੰਦੀ ਹੈ । ਪਾਠਕ ਕੇਵਲ ਕਥਾ ਨਹੀਂ ਪੜ੍ਹਦਾ ਸਗੋਂ ਉਹ ਲੇਖਕ ਦੀ ਦ੍ਰਿਸ਼ਟੀ ਰਾਹੀਂ ਆਪਣੇ ਆਪ ਨੂੰ ਦੇਖਦਾ ਹੈ । ਇਹ ਦ੍ਰਿਸ਼ਟੀ ਹੀ ਪਾਠ ਨੂੰ ਪ੍ਰਮਾਣਿਕਤਾ ਬਖ਼ਸ਼ਦੀ ਹੈ ।
‘ਮਿੱਟੀ ਬੋਲ ਪਈ’ ਦਰਅਸਲ ਪੂਰੀ ਸ਼ਿੱਦਤ, ਸੰਵੇਦਨਾ, ਸੰਘਰਸ਼, ਸਮਰਪਣ ਤੇ ਸੁਹਿਰਦਤਾ ਨਾਲ ਜੀਵੀ ਜ਼ਿੰਦਗੀ ਦਾ ‘ਉਤਸਵ\ਕਾਰਨੀਵਲ’ ਹੈ। ਮਿਖਾਇਲ ਬਾਖ਼ਤਿਨ ਆਪਣੀ ਕਿਤਾਬ ‘ਫਰੋਬਲੲਮਸ ੋਡ ਧੋਸਟੋੲਵਸਕੇ ਫੋੲਟਚਿਸ’ ‘ਚ ਇਸ ਉਤਸਵ ਦੇ ਸੰਕਲਪ ਬਾਰੇ ਲਿਖਦਾ ਹੈ ਕਿ ‘ਉਤਸਵ’ ਅਜਿਹਾ ਪ੍ਰਸੰਗ ਹੈ ਜਿਸ ਵਿਚ ਵੱਖਰੀਆਂ ਤੇ ਵਿਭਿੰਨ ਆਵਾਜ਼ਾਂ ਸੁਣਦੀਆਂ, ਪਣਪਦੀਆਂ ਤੇ ਇਕ ਦੂਜੇ ਨਾਲ ਅੰਤਰਕਿਰਿਆ ‘ਚ ਰਹਿੰਦੀਆਂ ਹਨ । ਉਤਸਵ ਇਕ ਅਜਿਹੀ ਦਹਿਲੀਜ਼ ਜਾਂ ਦੁਆਰ ਸਥਿਤੀ ਹੈ ਜਿਥੇ ਨਿਰੰਤਰ ਪਰੰਪਰਕ ਰੀਤਾਂ ਟੁੱਟਦੀਆਂ ਤੇ ਪੁੱਠਾ ਗੇੜਾ ਖਾਂਦੀਆਂ ਨੇ । ਇਸੇ ਕਰਕੇ ਹੀ ਸੰਵਾਦ ਸੰਭਵ ਹੁੰਦਾ ਹੈ। ਇਹ ਉਤਸਵ ‘ਮਿੱਟੀ ਬੋਲ ਪਈ’ ਦੇ ਬਿਰਤਾਂਤ ਦੀ ਨਾ ਸਿਰਫ਼ ਕਥਾਤਮਕਤਾ ਬਲਕਿ ਇਸ ਦੀ ਸੱਭਿਆਚਾਰਕ ਦ੍ਰਿਸ਼ਕਾਰੀ, ਭਾਸ਼ਾਕਾਰੀ, ਲੋਕਤਾ ਤੇ ਮੁਹਾਵਰਾਮੂਲਕਤਾ ‘ਚੋਂ ਸਹਿਜ ਭਾਅ ਝਲਕਦਾ ਹੈ । ‘ਮਿੱਟੀ ਬੋਲ ਪਈ’ ਦੇ ਬਿਰਤਾਂਤ ‘ਚ ਦੁਆਬੀ ਤੇ ਕੰਢੀ ਦੇ ਇਲਾਕੇ ਦੀ ਬੋਲੀ ਕਾਰਣ ਆਂਚਲਿਕਤਾ ਦੀ ਪੁੱਠ ਇਸਨੂੰ ਹੋਰ ਪੜ੍ਹਨਯੋਗਤਾ ਪ੍ਰਦਾਨ ਕਰਦੇ ਹਨ ।
This novel’s stow, refined and esthetic language is an example that enables it to take a significant place in the Indian Dalit Literature. This text is a great achievement of the year-2020.
Changiya Rukh (Autobiography) by Balbir Madhopuri A powerful literary testimony to the angst, suffering and attempted rebellion of a dalit community in Punjab…
My Caste-My Shadow (selected poems) by Balbir Madhopuri The poet desires that his poetry should have a direction and provide meaningful guidance to the people and hopes to inspire others despite being ‘dark-skinned’ that has an explicit message for the society. And the English version by T.C. Ghai recreates the same intense emotions and delivers humanitarian message to awaken society towards stimulating Dalit consciousness.